ਵੋਡਾਫ਼ੋਨ ਆਈਡੀਆ ਅਤੇ ਏਅਰਟੈੱਲ ਦੇ ਨਾਲ-ਨਾਲ ਰਿਲਾਇੰਸ ਜੀਓ ਨੇ ਵੀ ਮੋਬਾਈਲ ਸੇਵਾਵਾਂ ਦੀਆਂ ਵਧੀਆਂ ਹੋਈਆਂ ਦਰਾਂ ਦਾ ਐਲਾਨ ਐਤਵਾਰ ਨੂੰ ਕੀਤਾ। ਜੀਓ ਦੀਆਂ ਨਵੀਂ ਦਰਾਂ 6 ਦਸੰਬਰ ਤੋਂ ਲਾਗੂ ਹੋਣਗੀਆਂ ਅਤੇ 40 ਫ਼ੀਸਦੀ ਤੱਕ ਮਹਿੰਗੀ ਹੋਣਗੀਆਂ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਗਾਹਕ ਪਹਿਲਾ ਦੇ ਆਪਣੇ ਸਿਧਾਂਤ 'ਤੇ ਟਿੱਕੀ ਹੋਈ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਇਹ ਇਸ ਕਾਰਨ ਫੀਸ 40 ਪ੍ਰਤੀਸ਼ਤ ਤੱਕ ਵਧਾਉਣ ਦੇ ਨਾਲ 300 ਪ੍ਰਤੀਸ਼ਤ ਤੱਕ ਜ਼ਿਆਦਾ ਫਾਇਦੇ ਵੀ ਦੇਵੇਗੀ। ਕੰਪਨੀ ਨੇ ਕਿਹਾ ਕਿ ਉਹ ਭਾਰਤੀ ਦੂਰਸੰਚਾਰ ਉਦਯੋਗ ਨੂੰ ਟਿਕਾਊ ਬਣਾਈ ਰੱਖਣ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ।
ਉਸ ਨੇ ਕਿਹਾ ਕਿ ਉਹ ਦੂਰਸੰਚਾਰ ਸੇਵਾਵਾਂ ਦੇ ਫੀਸ ਵਿੱਚ ਤਬਦੀਲੀ ਨੂੰ ਲੈ ਕੇ ਸਰਕਾਰ ਨਾਲ ਵਿਚਾਰ ਵਟਾਂਦਰੇ ਵਿੱਚ ਸਹਿਯੋਗ ਕਰਦੇ ਰਹਿਣਗੇ। ਰਿਲਾਇਸ ਜੀਓ ਨੇ ਵੋਡਾਫੋਨ ਆਈਡੀਆ ਅਤੇ ਏਅਰਟੈੱਲ ਵੱਲੋਂ ਵਧੀਆਂ ਦਰਾਂ ਦੇ ਐਲਾਨ ਤੋਂ ਬਾਅਦ ਬਿਆਨ ਜਾਰੀ ਕੀਤਾ।
ਵੋਡਾਫੋਨ ਆਈਡੀਆ ਦੀ ਮੋਬਾਈਲ ਸਰਵਿਸਿਜ਼ ਨੂੰ 42 ਪ੍ਰਤੀਸ਼ਤ ਤੱਕ ਅਤੇ ਏਅਰਟੈਲ ਨੇ 50.10 ਪ੍ਰਤੀਸ਼ਤ ਤੱਕ ਮਹਿੰਗਾ ਕੀਤਾ ਹੈ। ਇਹ ਦੋਵੇਂ ਕੰਪਨੀਆਂ ਦੀਆਂ ਸੋਧੀਆਂ ਹੋਈਆਂ ਦਰਾਂ ਤਿੰਨ ਦਸੰਬਰ ਤੋਂ ਲਾਗੂ ਹੋਣਗੀਆਂ।