ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jio ਨੇ ਢਾਈ ਸਾਲਾਂ ’ਚ ਪਾਰ ਕੀਤਾ 30 ਕਰੋੜ ਗਾਹਕਾਂ ਦਾ ਅੰਕੜਾ

ਮੋਬਾਈਲ ਆਪਰੇਟਰ ਸੇਵਾਵਾਂ ਦੇਣ ਵਾਲੀ ਕੰਪਨੀ ਰਿਲਾਇੰਸ ਜੀਓ ਨੇ ਆਪਣੀ ਅਗਵਾਈ ਦੇ ਢਾਈ ਸਾਲਾਂ ਚ 30 ਕਰੋੜ ਗਾਹਕਾਂ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਸਫ਼ਲਤਾ ਜੀਓ ਨੇ 2 ਮਾਰਚ ਨੂੰ ਹੀ ਪ੍ਰਾਪਤ ਕਰ ਲਈ ਸੀ। ਜੀਓ ਨੇ ਇਸ ਸਬੰਧੀ ਐਲਾਨ ਆਈਪੀਐਲ ਸੀਜ਼ਨ ਦੌਰਾਨ ਇਕ ਟੀਵੀ ਵਿਗਿਆਪਨ ਚ ਕੀਤੀ।

 

ਜੀਓ ਆਪਣਾ ਵਪਾਰਕ ਕਾਰਜ ਸ਼ੁਰੂ ਕਰਨ ਦੇ 170 ਦਿਨਾਂ ਚ 10 ਕਰੋੜ ਟੈਲੀਕਾਮ ਗਾਹਕਾਂ ਨੂੰ ਪ੍ਰਾਪਤ ਕਰਨ ਵਾਲੀ ਦੁਨੀਆ ਦੀ ਸਭ ਤੋਂ ਤੇਜ਼ ਕੰਪਨੀ ਵੀ ਬਣ ਚੁੱਕੀ ਹੈ। ਹਾਲਾਂਕਿ 30 ਕਰੋੜ ਗਾਹਕਾਂ ਦਾ ਮੌਜੂਦਾ ਟੀਚਾ ਜੀਓ ਦੀ ਮੁਕਾਬਲੇਬਾਜ਼ ਕੰਪਨੀ ਭਾਰਤੀ ਏਅਰਟੈੱਲ ਨੇ 19 ਸਾਲਾਂ ਚ ਪੂਰਾ ਕੀਤਾ ਸੀ। ਇਸ ਸਾਲ ਜਨਵਰੀ ਤਕ ਭਾਰਤੀ ਏਅਰਟੈੱਲ ਮੁਤਾਬਕ ਉਸਦੇ ਲਗਭਗ 34 ਕਰੋੜ ਗਾਹਕ ਹਨ।

 

ਦੱਸਣਯੋਗ ਹੈ ਕਿ 31 ਅਗਸਤ 2019 ਨੂੰ ਵੋਡਾਫ਼ੋਨ ਇੰਡੀਆ ਅਤੇ ਆਈਡੀਆ ਸੈਲੀਊਲਰ ਦੇ ਮੋਬਾਈਲ ਕਾਰੋਬਾਰ ਚ ਸਾਂਝੀ ਕੰਪਨੀ ਬਣ ਜਾਣ ਮਗਰੋਂ 40 ਕਰੋੜ ਗਾਹਕਾਂ ਨਾਲ ਵੋਡਾਫ਼ੋਨ ਆਈਡੀਆ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਬਣ ਗਈ ਸੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance Jio crosses 300 million subscribers in two-and-a-half years