ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Reliance Jio ਦੇ 222, 333 ਅਤੇ 444 ਰੁਪਏ ਦੇ ਨਵੇਂ ਪਲਾਨ, ਜਾਣੋ ਕੀ ਹੈ ਖਾਸ

ਰਿਲਾਇੰਸ ਜਿਓ ਨੇ ਦਿਵਾਲੀ ਤੋਂ ਪਹਿਲਾਂ ਨਵੇਂ 'ਆਲ ਇਨ ਵਨ' ਪਲਾਨਸ ਸ਼ੁਰੂ ਕਰ ਦਿੱਤੇ ਹਨ। ਇਹ ਨਵੇਂ ਪਲਾਨਸ ਪਹਿਲਾਂ ਨਾਲੋਂ ਜ਼ਿਆਦਾ ਕਿਫਾਇਤੀ ਹਨ। ਆਲ ਇਨ ਵਨ ਪਲਾਨ ਵਿੱਚ ਗਾਹਕਾਂ ਨੂੰ ਹਰ ਦਿਨ 2 ਜੀਬੀ ਡਾਟਾ ਮਿਲੇਗਾ। ਨਾਲ ਹੀ 1000 ਮਿੰਟ ਦੀ (IUC) ਕਾਲਿੰਗ ਵੀ ਮੁਫ਼ਤ ਹੋਵੇਗੀ। ਆਈਯੂਸੀ ਕਾਲਿੰਗ ਦਾ ਅਰਥ ਹੈ ਕਿ ਗਾਹਕ ਹੁਣ ਇੱਕ ਹੋਰ ਨੈਟਵਰਕ ਉੱਤੇ 1000 ਮਿੰਟ ਤੱਕ ਮੁਫ਼ਤ ਵਿੱਚ ਗੱਲ ਕਰ ਸਕਣਗੇ। ਜਿਓ ਤੋਂ ਜੀਓ ਕਾਲ ਕਰਨਾ ਪਹਿਲਾਂ ਹੀ ਮੁਫ਼ਤ ਹੈ।


ਆਲ ਇਨ ਵਨ ਪਲਾਨਸ ਤਿੰਨ ਤਰ੍ਹਾਂ ਦੇ ਹਨ। 222 ਰੁਪਏ, 333 ਰੁਪਏ ਅਤੇ 444 ਰੁਪਏ ਦੇ ਇਨ੍ਹਾਂ ਪਲਾਨਸ ਦਾ ਸਮਾਂ ਵੀ ਵੱਖ-ਵੱਖ ਹੈ।

- 222 ਰੁਪਏ ਵਾਲੇ ਪਲਾਨ ਦਾ ਸਮਾਂ 1 ਮਹੀਨੇ ਦਾ ਹੈ।

- ਦੂਜੇ ਪਾਸੇ, 333 ਅਤੇ 444 ਰੁਪਏ ਦੇ ਪਲਾਨਸ ਦਾ ਸਮਾਂ ਕ੍ਰਮਵਾਰ 2 ਮਹੀਨੇ ਅਤੇ 3 ਮਹੀਨੇ ਹੈ।


- ਸਾਰੇ ਪਲਾਨਸ 'ਚ 2 ਜੀਬੀ ਡੇਟਾ ਹਰ ਰੋਜ਼ ਮਿਲੇਗਾ
 
ਨਾਲ ਹੀ ਸਾਰੇ ਪਲਾਨਸ ਵਿੱਚ 1000 ਮਿੰਟ ਦੀ ਆਈਯੂਸੀ ਕਾਲਿੰਗ ਵੀ ਮਿਲੇਗੀ। ਭਾਵ, 1 ਮਹੀਨੇ ਦੀ ਮਿਆਦ ਨਾਲ 222 ਰੁਪਏ ਦੇ ਪਲਾਨਸ ਵਿੱਚ ਤੁਸੀਂ 1000 ਮਿੰਟ ਆਈਯੂਸੀ ਕਾਲਿੰਗ ਨੂੰ ਇੱਕ ਮਹੀਨੇ ਵਿੱਚ ਵਰਤੋਂ ਕਰ ਸਕੋਗੇ। ਜਦੋਂਕਿ 333 ਅਤੇ 444 ਰੁਪਏ ਦੇ ਪਲਾਨ ਵਿੱਚ 1000 ਮਿੰਟ ਦੀ ਆਈਯੂਸੀ ਕਾਲਿੰਗ ਨੂੰ ਗਾਹਕ 2 ਮਹੀਨੇ ਅਤੇ 3 ਮਹੀਨਿਆਂ ਵਿੱਚ ਇਸਤੇਮਾਲ ਕਰ ਸਕੋਗੇ।

 

ਕੀ ਹੈ ਖਾਸ


ਜੀਓ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਪਲਾਨ ਹੈ 399 ਰੁਪਏ ਦਾ ਹੈ ਜਿਸ ਵਿੱਚ ਰੋਜ਼ਾਨਾ 1.5 ਜੀਬੀ ਡੇਟਾ ਮਿਲਦਾ ਹੈ। ਇਸ ਦੀ ਮਿਆਦ 3 ਮਹੀਨੇ ਦੀ ਹੈ। ਜੇ ਗਾਹਕ 3 ਮਹੀਨੇ ਵਾਲਾ ਪਲਾਨ ਲੈਣਾ ਚਾਹੁੰਦੇ ਹਨ, ਤਾਂ ਉਹ 444 ਰੁਪਏ ਦਾ ਪਲਾਨ ਵੀ ਲੈ ਸਕਦੇ ਹਨ। ਇਸ ਯੋਜਨਾ ਵਿੱਚ 1.5 ਜੀਬੀ ਦੀ ਬਜਾਏ 2 ਜੀਬੀ ਡਾਟਾ ਰੋਜ਼ਾਨਾ ਮਿਲਦਾ ਹੈ। ਯਾਨੀ ਗਾਹਕ ਨੂੰ 45 ਜੀਬੀ ਦਾ ਹੋਰ ਵਾਧੂ 45 ਰੁਪਏ ਵਿੱਚ ਡਾਟਾ ਮਿਲੇਗਾ। 

 

ਤਕਰੀਬਨ 1 ਰੁਪਏ ਪ੍ਰਤੀ ਜੀਬੀ ਦੀ ਦਰ ਨਾਲ ਟੈਲੀਕਾਮ ਉਦਯੋਗ ਵਿੱਚ ਇਹ ਸਭ ਤੋਂ ਘੱਟ ਡੇਟਾ ਕੀਮਤਾਂ ਹਨ। ਇਸ ਤੋਂ ਇਲਾਵਾ, ਗਾਹਕ ਨੂੰ 1000 ਮਿੰਟ ਦੀ ਆਈਯੂਸੀ ਕਾਲਿੰਗ ਮੁਫ਼ਤ ਮਿਲੇਗੀ। ਜੇ ਆਈਯੂਸੀ ਕਾਲਿੰਗ ਵੱਖਰੇ ਤੌਰ 'ਤੇ ਖ਼ਰੀਦੀ ਗਈ ਹੁੰਦੀ, ਤਾਂ ਇਹ ਗਾਹਕ ਨੂੰ 80 ਰੁਪਏ ਪੈਣੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance Jio Diwali offer launch Rs222 and Rs333 Rs 444 plan which gives 2gb data regularly