ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ ਹਫ਼ਤੇ ਲਾਂਚ ਹੋਵੇਗਾ ਰਿਲਾਇੰਸ ਜਿਓ ਫਾਈਬਰ, 700 ਰੁਪਏ ਤੋਂ ਪਲਾਨ ਸ਼ੁਰੂ

Reliance Jio Fiber ਜੀਓ ਫਾਈਬਰ 5 ਸਤੰਬਰ ਯਾਨੀ ਇਕ ਹਫ਼ਤੇ ਵਿੱਚ ਲਾਂਚ ਹੋਣ ਜਾ ਰਿਹਾ ਹੈ। ਜੀਓ ਫਾਈਬਰ ਦੇ ਪਲਾਨ 700 ਰੁਪਏ ਤੋਂ ਸ਼ੁਰੂ ਹੋਣਗੇ। ਮੁਕੇਸ਼ ਅੰਬਾਨੀ ਨੇ ਏਜੀਐਮ ਵਿੱਚ ਦੱਸਿਆ ਸੀ ਕਿ ਜੀਓ ਫਾਈਬਰ ਸੇਵਾ 5 ਸਤੰਬਰ ਨੂੰ ਲਾਂਚ ਹੋਵੇਗੀ। ਜੀਓ ਫਾਈਬਰ  ਪਲਾਨ 700 ਰੁਪਏ ਤੋਂ ਸ਼ੁਰੂ ਹੋਣਗੇ। ਇਸ ਦੀ ਸਪੀਡ 100 ਐਮਬੀਪੀਐਸ ਹੋਵੇਗੀ।

 

ਜੀਓ ਗੀਗਾ ਫਾਈਬਰ ਦੇ ਪਲਾਨਸ

 

- ਗੀਗਾ ਫਾਈਬਰ ਵਪਾਰਕ ਤੌਰ 'ਤੇ 5 ਸਤੰਬਰ 2019 ਨੂੰ ਲਾਂਚ ਕੀਤਾ ਜਾਵੇਗਾ.
 

- ਗੀਗਾ ਫਾਈਬਰ 100MBPS ਦੀ ਸਪੀਡ ਤੋਂ ਸ਼ੁਰੂ ਹੋ ਕੇ ਅਤੇ 1GBPS ਤੱਕ ਦੀ ਸਪੀਡ ਵਿੱਚ ਮਿਲੇਗਾ। 
 

- ਜੀਓ ਫਾਈਬਰ ਦੇ ਪਲਾਨ 700 ਰੁਪਏ ਤੋਂ  ਸ਼ੁਰੂ 10,000 ਰੁਪਏ ਤੱਕ ਦੇ ਹੋਣਗੇ।
 

 ਜੀਓ ਫਾਈਬਰ ਦਾ ਸਭ ਤੋਂ ਸਸਤਾ ਪਲਾਨ 700 ਰੁਪਏ ਤੋਂ  ਸ਼ੁਰੂ  ਹੋਵੇਗਾ। 
 

- ਵਾਇਸ ਕਾਲਾਂ ਮੁਫ਼ਤ ਵਿੱਚ ਉਪਲਬੱਧ ਹੋਣਗੀਆਂ।
 

- ਜੀਓ ਫਾਈਬਰ ਦੇ ਨਾਲ OTT ਐਪਸ ਦਾ ਐਕਸੇਸ ਮਿਲੇਗਾ। 
 

- ਪ੍ਰੀਮੀਅਮ ਜਿਓ ਫਾਈਬਰ ਗਾਹਕਾਂ ਨੂੰ ਪਹਿਲੇ ਹੀ ਦਿਨ ਘਰ ਵਿੱਚ ਫ਼ਿਲਮਾਂ ਵੇਖਣ ਦਾ ਵਿਕਲਪ ਮਿਲੇਗਾ।

 

ਰਜਿਸਟ੍ਰੇਸ਼ਨ

 

ਜੀਓ ਗੀਗਾ ਫਾਈਬਰ ਦੀ ਰਜਿਸਟ੍ਰੇਸ਼ਨ 15 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਉਹ ਗਾਹਕ ਜੋ ਇਸ ਬ੍ਰੌਡਬੈਂਡ ਸੇਵਾ ਨੂੰ ਬੁੱਕ ਕਰਨਾ ਚਾਹੁੰਦੇ ਹਨ, ਉਹ ਕੰਪਨੀ ਦੀ ਅਧਿਕਾਰਤ ਵੈਬਸਾਈਟ jio.com ਜਾਂ ਮਾਈ ਜੀਓ ਐਪ ਰਾਹੀਂ ਇਸ ਨੂੰ ਬੁੱਕ ਕਰਵਾ ਕਰ ਸਕਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Reliance Jio fiber launch in a week on 5th September plan starts with Rs 700