Reliance Jio Fiber ਜੀਓ ਫਾਈਬਰ 5 ਸਤੰਬਰ ਨੂੰ ਲਾਂਚ ਹੋਣ ਵਾਲਾ ਹੈ। ਜੀਓ ਫਾਈਬਰ ਦੀਆਂ ਯੋਜਨਾਵਾਂ 700 ਰੁਪਏ ਤੋਂ ਸ਼ੁਰੂ ਹੋਣਗੀਆਂ। ਮੁਕੇਸ਼ ਅੰਬਾਨੀ ਨੇ ਏਜੀਐਮ ਵਿੱਚ ਦੱਸਿਆ ਸੀ ਕਿ ਜੀਓ ਫਾਈਬਰ ਸੇਵਾ 5 ਸਤੰਬਰ ਨੂੰ ਸ਼ੁਰੂ ਕੀਤੀ ਜਾਵੇਗੀ। ਜੀਓ ਫਾਈਬਰ ਦੀਆਂ ਯੋਜਨਾਵਾਂ 700 ਰੁਪਏ ਤੋਂ ਸ਼ੁਰੂ ਹੋਣਗੀਆਂ। ਇਸ ਦੀ ਸਪੀਡ 100 ਐਮਬੀਪੀਐਸ ਹੋਵੇਗੀ।
ਜੀਓ ਗੀਗਾ ਫਾਈਬਰ ਦੇ ਪਲਾਨਸ
- ਗੀਗਾ ਫਾਈਬਰ ਵਪਾਰਕ ਤੌਰ 'ਤੇ 5 ਸਤੰਬਰ 2019 ਨੂੰ ਲਾਂਚ ਕੀਤਾ ਜਾਵੇਗਾ.
- ਗੀਗਾ ਫਾਈਬਰ 100MBPS ਦੀ ਸਪੀਡ ਤੋਂ ਸ਼ੁਰੂ ਹੋ ਕੇ ਅਤੇ 1GBPS ਤੱਕ ਦੀ ਸਪੀਡ ਵਿੱਚ ਮਿਲੇਗਾ।
- ਜੀਓ ਫਾਈਬਰ ਦੇ ਪਲਾਨ 700 ਰੁਪਏ ਤੋਂ ਸ਼ੁਰੂ 10,000 ਰੁਪਏ ਤੱਕ ਦੇ ਹੋਣਗੇ।
ਜੀਓ ਫਾਈਬਰ ਦਾ ਸਭ ਤੋਂ ਸਸਤਾ ਪਲਾਨ 700 ਰੁਪਏ ਤੋਂ ਸ਼ੁਰੂ ਹੋਵੇਗਾ।
- ਵਾਇਸ ਕਾਲਾਂ ਮੁਫ਼ਤ ਵਿੱਚ ਉਪਲਬੱਧ ਹੋਣਗੀਆਂ।
- ਜੀਓ ਫਾਈਬਰ ਦੇ ਨਾਲ OTT ਐਪਸ ਦਾ ਐਕਸੇਸ ਮਿਲੇਗਾ।
- ਪ੍ਰੀਮੀਅਮ ਜਿਓ ਫਾਈਬਰ ਗਾਹਕਾਂ ਨੂੰ ਪਹਿਲੇ ਹੀ ਦਿਨ ਘਰ ਵਿੱਚ ਫ਼ਿਲਮਾਂ ਵੇਖਣ ਦਾ ਵਿਕਲਪ ਮਿਲੇਗਾ।
ਰਜਿਸਟ੍ਰੇਸ਼ਨ
ਜੀਓ ਗੀਗਾ ਫਾਈਬਰ ਦੀ ਰਜਿਸਟ੍ਰੇਸ਼ਨ 15 ਅਗਸਤ ਤੋਂ ਸ਼ੁਰੂ ਹੋ ਚੁੱਕੀ ਹੈ। ਉਹ ਗਾਹਕ ਜੋ ਇਸ ਬ੍ਰੌਡਬੈਂਡ ਸੇਵਾ ਨੂੰ ਬੁੱਕ ਕਰਨਾ ਚਾਹੁੰਦੇ ਹਨ, ਉਹ ਕੰਪਨੀ ਦੀ ਅਧਿਕਾਰਤ ਵੈਬਸਾਈਟ jio.com ਜਾਂ ਮਾਈ ਜੀਓ ਐਪ ਰਾਹੀਂ ਇਸ ਨੂੰ ਬੁੱਕ ਕਰਵਾ ਕਰ ਸਕਦੇ ਹਨ।