ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Reliance Jio Giga Fiber ਲਾਂਚ, ਜਾਣੋ ਪਲਾਨਸ ਅਤੇ ਇੰਝ ਕਰੋ ਬੁਕਿੰਗ

 

ਰਿਲਾਇੰਸ ਜਿਓ ਗੀਗਾ ਫਾਈਬਰ (Jio Giga Fiber) ਅੱਜ ਲਾਂਚ ਹੋ ਗਿਆ ਹੈ। ਰਿਲਾਇੰਸ ਜਿਓ ਲਗਭਗ 1600 ਸ਼ਹਿਰਾਂ ਵਿੱਚ ਸੇਵਾ ਪ੍ਰਦਾਨ ਕਰੇਗੀ। ਰਿਲਾਇੰਸ ਜੀਓ ਵੈਲਕਮ ਆਫਰ ਦੇ ਤਹਿਤ ਗਾਹਕਾਂ ਨੂੰ ਸਾਲਾਨਾ ਪੈਕੇਜ ਲੈਣ ਤੋਂ ਬਾਅਦ ਮੁਫ਼ਤ ਸੈੱਟ ਟਾਪ ਬਾਕਸ ਅਤੇ ਐਲਈਡੀ ਟੀਵੀ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਐਲਾਨ ਕੀਤਾ ਕਿ ਜੀਓ ਗੀਗਾ ਫਾਈਬਰ ਪਲਾਨਸ 700 ਰੁਪਏ ਤੋਂ ਸ਼ੁਰੂ ਹੋਣਗੇ।

 

ਮਾਸਿਕ ਪਲਾਨਸ

1. JioFiber ਮਾਸਿਕ ਪਲਾਨ 699 ਰੁਪਏ ਤੋਂ ਸ਼ੁਰੂ ਹੋ ਕੇ 8,499 ਰੁਪਏ ਤੱਕ ਹੋਵੇਗਾ

2. ਸਾਰੀਆਂ ਯੋਜਨਾਵਾਂ ਦੀ ਗਤੀ 100 ਐਮਬੀਪੀਐਸ ਤੋਂ ਸ਼ੁਰੂ ਹੋਵੇਗੀ।

3. ਤੁਸੀਂ 1 ਜੀਬੀਪੀਐਸ ਤੱਕ ਦੀ ਸਪੀਡ ਪ੍ਰਾਪਤ ਕਰ ਸਕਦੇ ਹੋ।

4. ਜ਼ਿਆਦਾਤਰ ਟੈਰਿਫ ਪਲਾਨ ਉੱਪਰੋਕਤ ਦਿੱਤੀਆਂ ਸਾਰੀਆਂ ਸੇਵਾਵਾਂ ਨਾਲ ਆਉਣਗੇ।

5. ਜੀਓ ਵਿਸ਼ਵ ਦਰਾਂ ਤੋਂ ਕਰੀਬ 10 ਫੀਸਦੀ ਮੁੱਲ ਉੱਤੇ ਖਪਤਕਾਰਾਂ ਨੂੰ ਮਿਲੇਗਾ ਤਾਕਿ ਇਹ ਸਾਰੇ ਪਹੁੰਚਯੋਗ ਹੋਣ ਅਤੇ ਹਰ ਬਜਟ ਅਤੇ ਹਰ ਜ਼ਰੂਰਤ ਅਨੁਸਾਰ ਹੋਣ।

 

ਲੰਬੀ ਮਿਆਦ ਦੇ ਪਲਾਨਸ

1. ਜਿਓਫਾਈਬਰ ਦੇ ਉਪਭੋਗਤਾਵਾਂ ਕੋਲ 3, 6 ਅਤੇ 12 ਮਹੀਨੇ ਦੀਆਂ ਯੋਜਨਾਵਾਂ ਉਪਲਬਧ ਹੋਣਗੀਆਂ।

2. ਬੈਂਕ ਟਾਈ-ਅਪ ਦੇ ਜ਼ਰੀਏ ਜੀਓ ਆਕਰਸ਼ਕ ਈਐਮਆਈ ਯੋਜਨਾਵਾਂ ਪ੍ਰਦਾਨ ਕਰੇਗਾ, ਤਾਂ ਜੋ ਗਾਹਕ ਸਿਰਫ਼ ਮਹੀਨਾਵਾਰ ਈਐਮਆਈ ਦਾ ਭੁਗਤਾਨ ਕਰਕੇ ਸਾਲਾਨਾ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਦੇ ਰਹਿਣਗੇ।

 

JIO FIBER  ਵੇਲਕਮ ਆਫਰ

1. JioFiber ਉਪਭੋਗਤਾ ਜੇਕਰ JioForever ਦੀਆਂ ਸਾਲਾਨਾ ਯੋਜਨਾਵਾਂ ਦੀ ਮੈਂਬਰਸ਼ਿਪ ਲੈਂਦਾ ਹੈ ਤਾਂ ਉਸ ਨੂੰ ਬੇਮਿਸਾਲ ਲਾਭ ਪ੍ਰਾਪਤ ਹੋਣਗੇ।

2. JioForever ਸਾਲਾਨਾ ਯੋਜਨਾ ਦੇ ਨਾਲ ਉਪਭੋਗਤਾਵਾਂ ਨੂੰ ਹੇਠ ਦਿੱਤੇ ਲਾਭ ਪ੍ਰਾਪਤ ਹੋਣਗੇ।

ਏ. ਜੀਓ ਹੋਮ ਗੇਟਵੇ

ਬੀ. ਜੀਓ 4ਕੇ ਸੈਟਟਾਪ ਬਾਕਸ

ਸੀ. ਟੈਲੀਵੀਜ਼ਨ ਸੈੱਟ (ਗੋਲਡ ਪਲਾਨ ਅਤੇ ਉਸ ਤੋਂ ਉੱਪਰ ਦੇ ਪਲਾਨ ਦੇ ਨਾਲ)

ਡੀ. ਆਪਣੀ ਮਨਪਸੰਦ OTT ਐਪ ਦੀ ਮੈਂਬਰਸ਼ਿਪ

ਈ. ਅਸੀਮਿਤ ਵਾਇਸ ਅਤੇ ਡੇਟਾ

 

 

ਜੀਓਫਾਈਬਰ ਨੂੰ ਇਸ ਤਰ੍ਹਾਂ ਕਰੋ ਅਪਲਾਈ

 

1. www.jio.com 'ਤੇ ਜਾਓ ਜਾਂ MyJio ਐਪ ਡਾਊਨਲੋਡ ਕਰੋ

2. JioFiber ਸੇਵਾਵਾਂ ਲਈ ਰਜਿਸਟਰ ਕਰੋ

3. ਜੇ JioFibe ਤੁਹਾਡੇ ਖੇਤਰ ਵਿਚ ਉਪਲਬੱਧ ਹੈ, ਤਾਂ ਸਾਡੀ ਕੰਪਨੀ ਦਾ ਪ੍ਰਤੀਨਿਧੀ ਤੁਹਾਡੇ ਨਾਲ ਸੰਪਰਕ ਕਰੇਗਾ।

 

ਮੌਜੂਦਾ ਗਾਹਕਾਂ ਲਈ:

1.  Jio ਤੁਹਾਡੀਆਂ ਸੇਵਾਵਾਂ ਨੂੰ ਅਪਗ੍ਰੇਡ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗਾ

2. ਕਿਰਪਾ ਕਰਕੇ ਮਾਈਜਿਓ ਐਪ ਨੂੰ ਡਾਊਨਲੋਡ ਕਰੋ, ਕਿਉਂਕਿ ਸਾਰੇ ਸੰਪਰਕ ਅਤੇ ਉਪਭੋਗਤਾਵਾਂ ਨਾਲ ਸੰਚਾਰ ਮਾਈਜਿਓ ਐਪ ਉੱਤੇ ਹੋਣਗੇ

3. ਆਪਣੀ ਪਸੰਦ ਦੀ ਮਾਸਿਕ / ਤਿਮਾਹੀ / ਸਾਲਾਨਾ ਯੋਜਨਾ ਦੇ ਨਾਲ ਰਿਚਾਰਜ ਕਰਨ 'ਤੇ, ਹਰ JioFiber ਉਪਭੋਗਤਾ ਨੂੰ ਸਾਰੀਆਂ ਸੇਵਾਵਾਂ ਦੇ ਨਾਲ ਇੱਕ ਸੈਟ ਟਾਪ ਬਾਕਸ ਮਿਲੇਗਾ।

ਵਧੇਰੇ ਜਾਣਕਾਰੀ ਲਈ ਇਥੇ ਸੰਪਰਕ ਕਰੋ

1. 70008-70008 'ਤੇ ਵਟਸਐਪ 'ਤੇ  "HELLO" ਸੁਨੇਹਾ ਭੇਜੋ

2. ਸੰਦੇਸ਼ ਭੇਜਣ ਤੋਂ ਪਹਿਲਾਂ ਤੁਹਾਨੂੰ ਆਪਣੇ ਕਾਟੇਕਟ੍ਰਸ ਵਿੱਚ 70008-70008 ਨੰਬਰ ਐਡ ਕਰਨਾ ਪੈ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance Jio Giga Fiber launched know plans and booking details