ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਓ ਨੇ ਗਾਹਕਾਂ ਨੂੰ ਦੱਸਿਆ, ਤੁਸੀਂ ਮੁਫ਼ਤ ਕਾਲਿੰਗ ਦਾ ਫਾਇਦਾ ਕਿਵੇਂ ਲੈ ਸਕਦੇ ਹੋ

ਰਿਲਾਇੰਸ ਜਿਓ ਦੇ ਗਾਹਕਾਂ ਨੇ ਆਪਣੇ ਗਾਹਕਾਂ ਨੂੰ ਦੂਜੇ ਨੈੱਟਵਰਕ ਉੱਤੇ ਕਾਲ ਕਰਨ ਲਈ 6 ਪੈਸੇ ਪ੍ਰਤੀ ਮਿੰਟ ਫ਼ੀਸ ਲੈਣ ਦੀ ਖ਼ਬਰ ਤੋਂ ਬਾਅਦ ਕੰਪਨੀ ਨੇ ਆਪਣੇ ਖਪਤਕਾਰਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। 

 

 

 

 

ਰਿਲਾਇੰਸ ਜਿਓ ਨੇ ਆਪਣੇ ਟਵਿੱਟਰ 'ਤੇ ਟਵੀਟ ਕੀਤਾ ਹੈ ਕਿ ਜਿਹੜੇ ਖਪਤਕਾਰਾਂ ਨੇ 9 ਅਕਤੂਬਰ ਨੂੰ ਜਾਂ ਇਸ ਤੋਂ ਪਹਿਲਾਂ ਰਿਚਾਰਜ ਕਰਵਾਇਆ ਹੈ ਤਾਂ ਉਨ੍ਹਾਂ ਨੂੰ ਮੁਫ਼ਤ ਕਾਲਾਂ ਦਾ ਫਾਇਦਾ ਪਲਾਨ ਖ਼ਤਮ ਹੋਣ ਤੱਕ ਮਿਲੇਗਾ।

 

ਜੀਓ ਨੇ ਟਵੀਟ ਕਰ ਕਿਹਾ ਕਿ ਖਪਤਕਾਰ ਆਪਣਾ ਪੁਰਾਣਾ ਪਲਾਨ ਖ਼ਤਮ ਹੋਣ ਤੱਕ ਦੂਜੇ ਨੈੱਟਵਰਕ ਉੱਤੇ ਮੁਫ਼ਤ ਕਾਲਾਂ ਦਾ ਲਾਭ ਲੈ ਸਕਦੇ ਹਨ।

 

ਚਾਰਜ ਵਸੂਲਣ ਦੀ ਖ਼ਬਰ ਨਾਲ ਮਚਿਆ ਹੜਕੰਪ

 

ਮੋਬਾਈਲ 'ਤੇ ਮੁਫ਼ਤ ਵਿੱਚ ਗੱਲਬਾਤ ਦਾ ਦੌਰ ਹੁਣ ਖ਼ਤਮ ਹੋਣ ਲੱਗਾ ਹੈ। ਰਿਲਾਇੰਸ ਜੀਓ ਇੱਕ ਹੋਰ ਕੰਪਨੀ ਦੇ ਨੈੱਟਵਰਕ 'ਤੇ ਗਾਹਕਾਂ ਤੋਂ ਕਾਲ ਕਰਨ ਲਈ 6 ਪੈਸੇ ਲਵੇਗੀ। ਬਿਆਨ ਦੇ ਅਨੁਸਾਰ, ਇਸ ਲਈ ਉਪਭੋਗਤਾਵਾਂ ਨੂੰ ਇੱਕ ਕੂਪਨ ਲੈਣਾ ਹੋਵੇਗਾ ਜਿਸ ਦੀ ਸ਼ੁਰੂਆਤੀ ਕੀਮਤ 10 ਰੁਪਏ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance Jio says no charges for voice calls till your existing plan expires