ਦੇਸ਼ ਵਿਚ ਚੋਣਾਂ ਦੇ ਨਾਲ ਆਈਪੀਐਲ (IPL) ਦਾ ਸੀਜਨ ਚਲ ਰਿਹਾ ਹੈ। ਇਸ ਨੂੰ ਧਿਆਨ ਵਿਚ ਰੱਖਕੇ ਰਿਲਾਇੰਸ ਜਿਓ ਵੀਵੋ ਸਮਾਰਟ ਫੋਨ ਨਾਲ ਵੱਡਾ ਆਫਰ ਲੈ ਕੇ ਆਇਆ ਹੈ। ਰਿਲਾਇੰਸ ਜੀਓ ਚਾਈਨਜ਼ ਸਮਾਰਟ ਫੋਨ VIVO ਨੇ Vivo V15 ਅਤੇ V15 Pro ਗ੍ਰਾਹਕਾਂ ਨੂੰ ਡਿਸਕਾਊਟ ਆਫਰ ਅਤੇ ਕਈ ਲਾਪ ਦੇ ਰਿਹਾ ਹੈ। ਦੋਵਾਂ ਨੇ ਮਿਲਕੇ ਜੀਓ ਵੀਵੋ ਕ੍ਰਿਕੇਟ ਆਫਰ ਨੂੰ ਪੇਸ਼ ਕੀਤਾ ਹੈ।
ਜੀਓ ਵੀਵੋ ਕ੍ਰਿਕੇਟ ਆਫਰ ਦੇ ਤਹਿਤ ਜੀਓ ਗ੍ਰਾਹਕਾਂ ਨੂੰ 3.3TB ਤੱਕ ਡਾਟਾ ਮਿਲੇਗਾ।
Vivo ਨੇ vivo V15 ਅਤੇ V15 Pro ਮੋਬਾਇਲ ਰਿਲਾਇੰਸ ਜੀਓ ਨਾਲ ਖਰੀਦਣ ਉਤੇ ਖਪਤਕਾਰ ਨੂੰ 10 ਹਜ਼ਾਰ ਤੱਕ ਦਾ ਲਾਭ ਮਿਲ ਰਿਹਾ ਹੈ। ਆਫਰ ਦੇ ਤਹਿਤ ਗ੍ਰਾਹਕਾਂ ਨੂੰ ਹਰ ਮਹੀਨੇ 299 ਰੁਪਏ ਵਾਲੇ ਪ੍ਰੀਪੇਡ ਪਲਾਨ ਨਿਾਲ ਰਿਚਾਰਜ ਕਰਾਉਣਾ ਹੋਵੇਗਾ ਅਤੇ ਉਨ੍ਹਾਂ ਨੂੰ ਇਸਦੇ ਬਦਲੇ ਅਣਲਿਮਿਟਡ ਲੋਕਲ, ਨੈਸ਼ਨਲ ਕਾਲ, ਐਸਐਮਐਸ ਅਤੇ ਹਾਈ ਸਪੀਡ 3ਜੀਬੀ ਡਾਟਾ ਮਿਲੇਗਾ।
ਇਹ ਪਲਾਨ 28 ਦਿਨਾਂ ਤੱਕ ਦਾ ਹੋਵੇਗਾ। ਆਫਰ ਦੇ ਤਹਿਤ ਗ੍ਰਾਹਕਾਂ ਨੂੰ 150 ਰੁਪਏ ਦੇ ਇਕ–ਇਕ 40 ਡਿਸਕਾਊਟ ਵਾਊਚਰ ਮਿਲਣਗੇ। ਭਾਵ, ਗ੍ਰਾਹਕਾਂ ਨੂੰ ਕਰੀਬ 6 ਹਜ਼ਾਰ ਰੁਪਏ ਦਾ ਕੈਸ਼ਬੈਕ ਮਿਲੇਗਾ। ਖਪਤਕਾਰ ਇਨ੍ਹਾਂ ਵਾਊਚਰ ਦੀ ਵਰਤੋਂ ਅਗਲੇ 299 ਰੁਪਏ ਦੇ ਰਿਚਾਰਜ ਵਿਚ ਕਰ ਸਕੇਗਾ। ਤਾਂ ਉਨ੍ਹਾਂ ਨੂੰ ਅਗਲੇ ਰਿਚਾਰ ਉਤੇ 50 ਫੀਸਦੀ ਦਾ ਡਿਸਕਾਊਟ ਮਿਲੇਗਾ ਭਾਵ ਖਪਤਕਾਰ ਨੂੰ ਕਰੀਬ 149 ਰੁਪਏ ਮਿਲਣਗੇ। ਇਸ ਤੋਂ ਇਲਾਵਾ ਐਡੀਸ਼ਨਲ 4,000 ਰੁਪਏ ਦਾ ਵੀ ਵਾਊਚਰ ਮਿਲੇਗਾ।
ਵੀਵੋ ਆਫਰ ਪੇਟੀਐਮ ਅਤੇ ਐਸਬੀਆਈ ਨਾਲ ਪੇਮੈਂਟ ਕਰਕੇ ਮੋਬਾਇਲ ਖਰੀਦਣ ਉਤੇ ਵੀ ਆਫਰ ਮਿਲ ਰਿਹਾ ਹੈ। ਵੀਵੋ ਦੇ V15 ਦੀ ਕੀਮਤ 23,990 ਰੁਪਏ ਅਤੇ Pro ਦੀ ਕੀਮਤ 28,990 ਰੁਪਏ ਹੈ।