ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੀ ਮਾਰਕਿਟ ਪੂੰਜੀ ਵੀਰਵਾਰ ਨੂੰ ਅੱਠ ਲੱਖ ਕਰੋੜ ਰੁਪਏ ਤੋਂ ਪਾਰ ਪੁੱਜ ਗਈ। ਇਸਦੇ ਨਾਲ ਹੀ ਇਹ ਅੰਕੜਾ ਹਾਸਿਲ ਕਰਨ ਵਾਲੀ ਰਿਲਾਇੰਸ ਪਹਿਲੀ ਭਾਰਤੀ ਕੰਪਨੀ ਵੀ ਬਣ ਗਈ ਹੈ।
ਬੰਬੇ ਸਟਾਕ ਐਕਸਚੇਂਜ ਚ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ 1.72 ਫੀਸਦ ਵਾਧੇ ਨਾਲ ਰਿਕਾਰਡ 1268 ਤੇ ਪਹੁੰਚ ਗਏ। ਇਸ ਲਾਭ ਨਾਲ ਹੀ ਕੰਪਨੀ ਦੀ ਬਾਜ਼ਾਰ ਪੂੰਜੀ 8,04,247.76 ਕਰੋੜ ਰੁਪਏ ਹੋ ਗਈ।
ਉੱਥੇ ਹੀ, ਇਸ ਤੋਂ ਪਹਿਲਾਂ 13 ਜੁਲਾਈ ਨੂੰ ਰਿਲਾਇੰਸ ਇੰਡਸਟਰੀਜ਼ ਦੀ ਮਾਰਕਿਟ ਪੂੰਜੀ 7 ਲੱਖ ਕਰੋੜ ਪਹੁੰਚੀ ਸੀ। ਟੀਸੀਐਸ ਮਗਰੋਂ ਇਸ ਅੰਗੜੇ ਨੂੰ ਛੋਹਣ ਵਾਲੀ ਰਿਲਾਇੰਸ ਦੂਜੀ ਭਾਰਤੀ ਕੰਪਨੀ ਬਣੀ ਹੈ। ਦੱਸਦੇਈਏ ਕਿ ਅੱਜ ਸੈਂਸੈਕਸ 38,356।55 ਅੰਕੜੇ ਤੱਕ ਪਹੁੰਚਿਆਂ ਸੀ ਜਿਸ ਵਿਚ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਚ ਭਾਰੀ ਉਛਾਲ ਦੇਖਿਆ ਗਿਆ।