ਅਗਲੀ ਕਹਾਣੀ

ਆਮਦਨ ਦੇ ਮਾਮਲੇ ’ਚ ਰਿਲਾਇੰਸ ਨੇ ਮਾਰੀ ਬਾਜ਼ੀ

ਤੇਲ ਤੇ ਗੈਸ, ਦੂਰਸੰਚਾਰ ਅਤੇ ਖੁਦਰਾ ਕਾਰੋਬਾਰ ਸਮੇਤ ਹੋਰਨਾਂ ਖੇਤਰਾਂ ਚ ਕੰਮ ਕਰ ਰਹੇ ਦੇਸ਼ ਦੇ ਵੱਡੇ ਧਨਕੁਬੇਰ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰਆਈਐਲ) ਨੇ ਜਨਤਕ ਖੇਤਰ ਦੀ ਪ੍ਰਮੁੱਖ ਤੇਲ ਸੋਧਕ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀ) ਨੂੰ ਕੁਲ ਆਮਦਨ ਮਾਮਲੇ ਚ ਪਿੱਛੇ ਛੱਡ ਦਿੱਤਾ ਹੈ।

 

ਆਈਓਸੀ ਦੀ ਵਿਕਰੀ 31 ਮਾਰਚ 2019 ਨੂੰ ਸਮਾਪਤ ਵਿੱਤੀ ਸਾਲ ਚ 61 ਖਰਬ 70 ਅਰਬ ਰੁਪਏ ਰਹੀ। ਰਿਲਾਇੰਸ ਦੀ ਆਰਆਈਐਲ ਨੇ ਇਸ ਮਾਮਲੇ ਚ ਆਈਓਸੀ ਨੂੰ ਪਛਾੜਦਿਆਂ ਹੋਇਆ ਪਿਛਲੇ ਵਿੱਤੀ ਸਾਲ ਚ 62 ਖਰਬ 30 ਕਰੋੜ ਰੁਪਏ ਦਾ ਕਾਰੋਬਾਰ ਕੀਤਾ।

 

ਆਰਆਈਐਲ ਦੀ ਕੁੱਲ ਆਮਦਨ ਚ ਉਸਦੇ ਖੁਦਰਾ, ਦੂਰਸੰਚਾਰ ਅਤੇ ਡਿਜੀਟਲ ਸੇਵਾਵਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਲਗਭਗ ਇਕ ਚੋਥਾਈ ਰਿਹਾ ਅਤੇ ਇਸੇ ਕਾਰਨ ਅੰਬਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:reliance-revenue-increase-in-the-comparison-of-indian-oil