ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਲਾਇੰਸ ਦਾ ਆੱਨਲਾਈਨ ਗ੍ਰੌਸਰੀ ਸਟੋਰ ‘ਜੀਓ ਮਾਰਟ’ ਸ਼ੁਰੂ

ਰਿਲਾਇੰਸ ਦਾ ਆੱਨਲਾਈਨ ਗ੍ਰੌਸਰੀ ਸਟੋਰ ‘ਜੀਓ ਮਾਰਟ’ ਸ਼ੁਰੂ

ਰਿਲਾਇੰਸ ਨੇ ਆਖ਼ਰ ਆਪਣੇ ਆੱਨਲਾਈਨ ਗ੍ਰੌਸਰੀ ਸਟੋਰ ‘ਜੀਓ ਮਾਰਟ’ ਦੀ ਸ਼ੁਰੂਆਤ ਕਰ ਦਿੱਤੀ ਹੈ। ਰਜਿਸਟ੍ਰੇਸ਼ਨ ਲਈ ਕੰਪਨੀ ਨੇ ਜੀਓ ਟੈਲੀਕਾਮ ਵਰਤੋਂਕਾਰਾਂ ਨੂੰ ਸੱਦਾ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜੀਓ ਮਾਰਟ ਨੂੰ ਕੰਪਨੀ ਨੇ ‘ਦੇਸ਼ ਦੀ ਨਵੀਂ ਦੁਕਾਨ’ ਆਖਿਆ ਹੈ।

 

 

ਭਾਰਤ ’ਚ ਦਰਅਸਲ ਆੱਨਲਾਈਨ ਖ਼ਰੀਦਦਾਰੀ ਦਾ ਪ੍ਰਚਲਣ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਐਮੇਜ਼ੌਨ ਤੇ ਫ਼ਲਿੱਪਕਾਰਟ ਤੋਂ ਖ਼ੂਬ ਸਾਮਾਨ ਖ਼ਰੀਦਦੇ ਹਨ। ਪਰ ਸਾਲ 2020 ਦੌਰਾਨ ‘ਜੀਓ ਮਾਰਟ’ ਕਾਰਨ ਇਨ੍ਹਾਂ ਵੱਡੀਆਂ ਈ–ਕਾਮਰਸ ਕੰਪਨੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

 

ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਿਮਿਟੇਡ ਦੀ ਰਿਲਾਇੰਸ ਰਿਟੇਲ ਲਿਮਿਟੇਡ ਨੇ ‘ਜੀਓ ਮਾਰਟ’ ਦੀ ਸ਼ੁਰੂਆਤ ਕਰ ਦਿੱਤੀ ਹੈ।

 

 

‘ਜੀਓ ਮਾਰਟ’ ’ਚ ਰਜਿਸਟ੍ਰੇਸ਼ਨ ਲਈ ਕੰਪਨੀ ਨੇ ਜੀਓ ਟੈਲੀਕਾਮ ਯੂਜ਼ਰਜ਼ ਨੂੰ ਸੱਦੇ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ।

 

 

ਜੀਓ ਦੇ ਪਹਿਲਾਂ ਤੋਂ ਵਰਤੋਂਕਾਰ ਡਿਸਕਾਊਂਟ ਲਈ ਰਜਿਸਟਰ ਕਰ ਸਕਦੇ ਹਨ। ਇਸ ਦੀ ਐਪ ਛੇਤੀ ਹੀ ਲਾਂਚ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਬੀਤੀ 12 ਅਗਸਤ ਨੂੰ ਏਜੀਐੱਮ ’ਚ ਸ੍ਰੀ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਰਿਲਾਇੰਸ ਛੇਤੀ ਹੀ ਕਰਿਆਨਾ ਬਾਜ਼ਾਰ ਦੀ ਸ਼ਕਲ ਬਦਲਣ ਜਾ ਰਹੀ ਹੈ। ਰਿਲਾਇੰਸ ਦੀ ਯੋਜਨਾ ਹੈ ਕਿ ਦੇਸ਼ ਵਿੱਚ ਚਦੁਨੀਆ ਦਾ ਸਭ ਤੋਂ ਵੱਡਾ ਆੱਨਲਾਈਨ–ਟੂ–ਆੱਫ਼ਲਾਈਨ ਈ–ਕਾਮਰਸ ਬਾਜ਼ਾਰ ਬਣਾਇਆ ਜਾਵੇ।

 

 

ਰਿਲਾਇੰਸ ਦੀ ਨਵੀਂ ਪ੍ਰਚੂਨ ਯੋਜਨਾ ਅਧੀਨ ਹਾਈ–ਸਪੀਡ ਡਿਜੀਟਲ ਪਲੇਟਫ਼ਾਰਮ ਨੂੰ ਕਰਿਆਨਾ ਸਟੋਰਜ਼ ਨਾਲ ਜੋੜਿਆ ਜਾਵੇਗਾ। ਇਸ ਦੀ ਵਰਤੋਂ ਗਾਹਕਾਂ ਨੂੰ ਆਰਡਰ ਸਪਲਾਈ ਵੀ ਕੀਤੀ ਜਾ ਸਕੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance starts Online Grocery Store JIO MART