ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਗਿਰਾਵਟ ਦਰਜ ਕੀਤੀ ਗਈ। ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮਾਂ ਤੋਂ ਇੰਟਰਨੈਸ਼ਨਲ ਮਾਰਕਿਟ ਚ ਕਰੂਲ ਤੇਲ ਚ ਆ ਰਹੀ ਗਿਰਾਵਟ ਦਾ ਲਾਭ ਘਰੇਲੂ ਬਾਜ਼ਾਰ ਚ ਗਾਹਕਾਂ ਨੂੰ ਵੀ ਮਿਲ ਰਿਹਾ ਹੈ।
ਸੋਮਵਾਰ ਨੂੰ ਦਿੱਲੀ ਚ 24 ਪੈਸੇ ਦੀ ਕਟੌਤੀ ਮਗਰੋਂ ਪੈਟਰੋਲ ਦਾ ਮੁੱਲ 70.31 ਪ੍ਰਤੀ ਲਿਟਰ ਅਤੇ 27 ਪੈਸੇ ਦੀ ਕਟੌਤੀ ਮਗਰੋਂ ਡੀਜ਼ਲ ਦਾ ਮੁੱਲ 64.82 ਪ੍ਰਤੀ ਲਿਟਰ ਹੋ ਗਿਆ।