ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਨੇ ਅਸਤੀਫਾ ਦਿੱਤਾ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਉਰਜਿਤ ਪਟੇਲ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਮਗਰੋਂ ਉਰਜਿਤ ਪਟੇਲ ਨੇ ਕਿਹਾ ਕਿ ਵਿਅਕਤੀਗਤ ਕਾਰਨਾਂ ਦੇ ਚੱਲਦਿਆਂ ਮੈਂ ਵਰਤਮਾਨ ਅਹੁਦੇ (ਆਰਬੀਆਈ ਦੇ ਗਵਰਨਰ) ਤੋਂ ਤਤਕਾਲ ਪ੍ਰਭਾਵ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੱਕ ਭਾਰਤੀ ਰਿਜ਼ਰਵ ਬੈਂਕ ਦੇ ਵੱਖੋ ਵੱਖ ਅਹੁਦਿਆਂ ਤੇ ਕੰਮ ਕਰਨਾ ਮੇਰੇ ਲਈ ਸਤਿਕਾਰ ਵਾਲੀ ਗੱਲ ਰਹੀ ਹੈ।

 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਉਰਜਿਤ ਪਟੇਲ ਦੇ ਅਸਤੀਫਾ ਦੇਣ ਤੇ ਟਵੀਟ ਕੀਤਾ ਹੈ। ਪੀਐਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ,


ਡਾ. ਉਰਜਿਤ ਪਟੇਲ ਨਿਰਪੱਖ ਅਤੇ ਇਮਾਨਦਾਰੀ ਵਜੋਂ ਇੱਕ ਚੰਗੇ ਪੇਸ਼ੇਵਰ ਹਨ। ਉਹ ਡਿਪਟੀ ਗਵਰਨਰ ਅਤੇ ਗਵਰਨਰ ਦੇ ਤੌਰ ਤੇ ਲਗਭਗ 6 ਸਾਲਾਂ ਲਈ ਰਿਜ਼ਰਵ ਬੈਂਕ ਆਫ ਇੰਡੀਆ ਵਿੱਚ ਰਹੇ ਹਨ। ਉਨ੍ਹਾਂ ਨੇ ਆਪਣੇ ਪਿੱਛੇ ਇੱਕ ਮਹਾਨ ਵਿਰਾਸਤ ਛੱਡੀ ਹੈ। ਅਸੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਾਂਗੇ।

 

 

 

ਡਾ. ਉਰਜਿਤ ਪਟੇਲ ਆਰਥਿਕ ਮੁੱਦਿਆਂ ਦੇ ਬਹੁਤ ਡੂੰਘੀ ਸਮਝ ਨਾਲ ਇਕ ਸਮਝਦਾਰ ਅਤੇ ਬਹੁਤ ਉੱਚੀ ਸਮਰੱਥਾ ਵਾਲੇ ਮੈਕਰੋ-ਆਰਥਿਕ ਮੁੱਦਿਆਂ ਦੇ ਅਰਥਸ਼ਾਸਤਰੀ ਹਨ। ਉਨ੍ਹਾਂ ਨੇ ਬੈਂਕਿੰਗ ਪ੍ਰਣਾਲੀ ਨੂੰ ਅਰਾਜਕਤਾ ਤੋਂ ਹਟਾਇਆ ਅਤੇ ਅਨੁਸ਼ਾਸਨ ਨੂੰ ਯਕੀਨੀ ਬਣਾਇਆ। ਉਨ੍ਹਾਂ ਦੀ ਲੀਡਰਸ਼ਿਪ ਹੇਠਾਂ ਆਰਬੀਆਈ ਨੇ ਵਿੱਤੀ ਸਥਿਰਤਾ ਹਾਸਲ ਕੀਤੀ।

 

 

ਦੱਸਣਯੋਗ ਹੈ ਕਿ ਲੰਘੇ ਮਹੀਨੇ ਸਰਕਾਰ ਅਤੇ ਆਰਬੀਆਈ ਵਿਚਾਲੇ ਕਈ ਮੰਗਾਂ ਨੂੰ ਲੈ ਕੇ ਖਿੱਚਧੂਹ ਚੱਲੀ। ਜਿਸ ਵਿਚ ਵਿੱਤੀ ਘਾਟੇ ਨੂੰ ਕੰਟਰੋਲ ਚ ਰੱਖਣ ਲਈ ਕੇਂਦਰੀ ਬੈਂਕ ਰਿਜ਼ਰਵ ਰਕਮ ਦੇ ਵੱਡੇ ਹਿੱਸੇ ਨੂੰ ਸਰਕਾਰ ਨੂੰ ਧਿਆਨਹਿੱਤ ਕਰਨਾ ਅਤੇ ਬਾਜ਼ਾਰ ਚ ਹੋਰ ਆਸਾਨੀ ਲਿਆਉਣਾ ਸ਼ਾਮਲ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reserve Bank governor Urjit Patel resigned