ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੇ ਇਨ੍ਹਾਂ 7 ਸਰਕਾਰੀ ਬੈਂਕਾਂ ਨੂੰ ਕੀਤਾ 11 ਕਰੋੜ ਰੁਪਏ ਜੁਰਮਾਨਾ, ਕਾਰਨ ਜਾਣੋ

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਦੇਸ਼ ਦੇ ਸੱਤ ਵੱਡੇ ਸਰਕਾਰੀ ਬੈਂਕਾਂ ਨੂੰ ਵੱਖ-ਵੱਖ ਦਿਸ਼ਾ ਨਿਰਦੇਸ਼ਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਕੁੱਲ 11 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।

 


ਕੇਂਦਰੀ ਬੈਂਕ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੇ ਇਲਾਹਾਬਾਦ ਬੈਂਕ ਅਤੇ ਬੈਂਕ ਆਫ਼ ਮਹਾਰਾਸ਼ਟਰ ਨੂੰ ਦੋ- ਦੋ ਕਰੋੜ, ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਨੂੰ ਡੇਢ ਡੇਢ ਕਰੋੜ ਰੁਪਏ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਨੂੰ ਇਕ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ।

 


ਇਨ੍ਹਾਂ ਬੈਂਕਾਂ ਦੇ ਵਹੀ ਖਾਤਿਆਂ ਦੀ ਜਾਂਚ ਦੌਰਾਨ ਮਿਲਿਆ ਕਿ ਇਨ੍ਹਾਂ ਨੇ ਚਾਲੂ ਖਾਤੇ ਖੋਲ੍ਹਣ, ਚਾਲੂ ਖਾਤਿਆਂ ਨੂੰ ਚਲਾਉਣ, ਬਿੱਲਾਂ ਉੱਤੇ ਛੋਟ ਅਤੇ ਮੁੜ ਛੋਟ, ਧੋਖਾਧੜੀ ਦੀ ਵਰਗੀਕਰਣ ਅਤੇ ਰਿਪੋਰਟਿੰਗ, ਫੰਡਾਂ ਦੀ ਅੰਤਿਮ ਵਰਤੋਂ ਦੀ ਨਿਗਰਾਨੀ ਅਤੇ ਬੈਲੈਂਸਸ਼ੀਟ ਦੀ ਤਾਰੀਖ ਉੱਤੇ ਜਮ੍ਹਾਂ ਕਰਨ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣਾ ਕੀਤਾ ਹੈ।

 

 

ਕੇਂਦਰੀ ਬੈਂਕ ਨੇ ਦੱਸਿਆ ਕਿ ਇਨ੍ਹਾਂ ਵਪਾਰਕ ਬੈਂਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਣ ਉੱਤੇ ਇਨ੍ਹਾਂ ਉੱਤੇ ਜੁਰਮਾਨਾ ਲਗਾਇਆ ਗਿਆ ਹੈ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reserve Bank of India imposed fine of Rs 11 crore on these seven banks