ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਬੀਆਈ ਦੇ ਸੋਨਾ ਵੇਚਣ ਵਾਲੀ ਖ਼ਬਰ 'ਤੇ ਦਿੱਤਾ ਇਹ ਸਪੱਸ਼ਟੀਕਰਨ

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਸੋਨਾ ਵੇਚਣ ਦੀ ਖ਼ਬਰ 'ਤੇ ਸਪੱਸ਼ਟੀਕਰਨ ਜਾਰੀ ਕਰਦਿਆਂ ਅਜਿਹੀਆਂ ਸਾਰੀਆਂ ਰਿਪੋਰਟਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਕੇਂਦਰੀ ਬੈਂਕ ਨੇ ਹਾਲ ਹੀ ਵਿੱਚ ਆਪਣੇ ਸੋਨੇ ਦੇ ਭੰਡਾਰਾਂ ਵਿੱਚੋਂ 30 ਸਾਲਾਂ ਵਿੱਚ ਪਹਿਲੀ ਵਾਰ ਸੋਨਾ ਵੇਚਿਆ ਹੈ। 

 

ਐਤਵਾਰ ਨੂੰ ਕੀਤੇ ਟਵੀਟ ਨੂੰ ਆਰਬੀਆਈ ਨੇ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਰਿਜ਼ਰਵ ਬੈਂਕ ਨੇ ਮੀਡੀਆ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਆਰਬੀਆਈ ਨੇ ਸੋਨੇ ਦੀ ਵਿਕਰੀ ਅਤੇ ਵਪਾਰ ਨਹੀਂ ਕੀਤਾ ਹੈ।

 


ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਕਿਹਾ ਹੈ ਕਿ ਹਫ਼ਤਾਵਾਰੀ ਅੰਕੜਾ ਪੂਰਕ (ਡਬਲਿਊ.ਐੱਸ.ਐੱਸ.) ਵਿੱਚ ਦਰਸਾਈਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਮਹੀਨੇਵਾਰ ਤੋਂ ਹਫ਼ਤਾਵਾਰੀ ਆਧਾਰ ਉੱਤੇ ਮੁਲਾਂਕਣ ਦੀ ਬਾਰੰਬਾਰਤਾ ਵਿੱਚ ਤਬਦੀਲੀਆਂ ਕਰਕੇ ਹੁੰਦੇ ਹਨ ਅਤੇ ਇਹ ਸੋਨੇ ਅਤੇ ਐਕਸਚੇਂਜ ਰੇਟਾਂ ਦੇ ਅੰਤਰਰਾਸ਼ਟਰੀ ਕਦਰਾਂ ਕੀਮਤਾਂ ਉੱਤੇ ਆਧਾਰਤ ਹੁੰਦੇ ਹਨ।

 

ਜ਼ਿਕਰਯੋਗ ਹੈ ਕਿ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਆਰਬੀਆਈ ਨੇ ਕੁੱਲ 1.15 ਅਰਬ ਦਾ ਸੋਨਾ ਵੇਚਿਆ ਹੈ। ਰਿਜ਼ਰਵ ਬੈਂਕ ਦੇ ਹਫ਼ਤਾਵਾਰੀ ਅੰਕੜਾ ਪੂਰਕ ਦੇ ਅੰਕੜੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਕਿ ਇਸ ਨੇ ਆਪਣੇ ਕਾਰੋਬਾਰੀ ਸਾਲ ਦੀ ਸ਼ੁਰੂਆਤ ਤੋਂ ਭਾਵ ਜੁਲਾਈ ਦੇ ਮਹੀਨੇ ਤੋਂ ਹੀ 5.1 ਅਰਬ ਦਾ ਸੋਨਾ ਖ਼ਰੀਦਿਆ ਹੈ ਅਤੇ ਲਗਭਗ 1.15 ਅਰਬ ਦਾ ਸੋਨਾ ਵੇਚਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reserve Bank of India is clarified that RBI has not sold any gold or trading in it