ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੇ ਕੀਤਾ ਵੱਡਾ ਐਲਾਨ : ਚੈੱਕ ਕਲੀਅਰਿੰਗ 'ਚ ਨਹੀਂ ਆਵੇਗੀ ਕੋਈ ਮੁਸ਼ਕਲ

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਮੁਦਰਾ ਨੀਤੀ ਕਮੇਟੀ ਦੀ ਬੈਠਕ 'ਚ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਦਾ ਸਿੱਧਾ ਲਾਭ ਬੈਂਕ ਗਾਹਕਾਂ ਨੂੰ ਹੋਵੇਗਾ। ਆਰਬੀਆਈ ਨੇ ਦੇਸ਼ ਭਰ ਵਿੱਚ ਇੱਕ ਬਿਹਤਰ ਅਤੇ ਸੁਰੱਖਿਅਤ ਚੈੱਕ ਸਿਸਟਮ, ਚੈੱਕ ਟਰੰਕੇਸ਼ਨ ਸਿਸਟਮ ਮਤਲਬ ਸੀਟੀਐਸ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਦਾ ਐਲਾਨ ਕੀਤਾ ਹੈ।
 

ਇਸ ਬਾਰੇ ਆਰਬੀਆਈ ਨੇ ਕਿਹਾ ਹੈ ਕਿ ਸੀਟੀਐਸ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਹੈ। ਇਸ ਲਈ ਸਤੰਬਰ 2020 ਤਕ ਇਹ ਹਰ ਥਾਂ ਵਰਤੀ ਜਾਏਗੀ। ਆਓ ਜਾਣਦੇ ਹਾਂ ਇਸ ਤੋਂ ਤੁਹਾਨੂੰ ਕਿਵੇਂ ਫਾਇਦਾ ਹੋਵੇਗਾ।
 

ਜੇ ਤੁਸੀਂ ਸੀਟੀਐਸ ਭਾਵ ਚੈੱਕ ਟਰੰਕੇਸ਼ਨ ਸਿਸਟਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡਾ ਕੰਮ ਛੇਤੀ ਹੋ ਜਾਂਦਾ ਹੈ। ਇਹ ਸੁਰੱਖਿਅਤ ਆਰਥਿਕ ਲੈਣ-ਦੇਣ ਦੀ ਪ੍ਰਕਿਰਿਆ ਹੈ। ਅਜਿਹਾ ਇਸ ਲਈ ਕਿਉਂਕਿ ਤੁਹਾਡੇ ਚੈੱਕ ਨੂੰ ਕਲੀਅਰ ਹੋਣ ਲਈ ਇੱਕ ਬੈਂਕ ਤੋਂ ਦੂਜੇ ਬੈਂਕ ਨਹੀਂ ਜਾਣਾ ਹੋਵੇਗਾ।
 

ਇਸ ਤਰ੍ਹਾਂ ਸੀਟੀਐਸ ਕੰਮ ਕਰਦਾ ਹੈ :
ਇਸ ਪ੍ਰਣਾਲੀ ਦੇ ਤਹਿਤ ਚੈੱਕਾਂ ਨੂੰ ਕਲੀਅਰ ਕਰਨ ਲਈ ਇੱਕ ਬੈਂਕ ਤੋਂ ਦੂਜੇ ਬੈਂਕ 'ਚ ਲਿਜਾਣ ਦੀ ਬਜਾਏ ਚੈੱਕ ਦੀ ਇਲੈਕਟ੍ਰਾਨਿਕ ਤਸਵੀਰ ਭੇਜੀ ਜਾਂਦੀ ਹੈ, ਜਿਸ ਨਾਲ ਕੰਮ ਸੌਖਾ ਹੋ ਜਾਂਦਾ ਹੈ। ਇਸ ਦੇ ਨਾਲ ਹੋਰ ਮਹੱਤਵਪੂਰਣ ਜਾਣਕਾਰੀ ਜਿਵੇਂ ਐਮਆਈਸੀਆਰ ਬੈਂਡ ਆਦਿ ਵੀ ਭੇਜੀ ਜਾਂਦੀ ਹੈ। ਇਸ ਨਾਲ ਸਮੇਂ ਦੀ ਬਚਤ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reserve Bank of India to introduce pan-India CTS to make cheque clearing safer