ਲੌਕਡਾਊਨ ਦੇ ਵਿਚਕਾਰ ਮਾਰਚ ਵਿੱਚ ਪ੍ਰਚੂਨ ਮਹਿੰਗਾਈ ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦਾ ਸਾਹਮਣਾ ਕਰ ਰਹੇ ਦੇਸ਼ ਦੇ ਲਈ ਇਹ ਰਾਹਤ ਦੇਣ ਵਾਲੀ ਖ਼ਬਰ ਹੈ।
ਸਰਕਾਰ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਾਰਚ 2020 ਵਿੱਚ ਪ੍ਰਚੂਨ ਮਹਿੰਗਾਈ ਘਟ ਕੇ 5.91 ਪ੍ਰਤੀਸ਼ਤ ਹੋ ਗਈ। ਉਥੇ ਹੀ, ਫਰਵਰੀ ਵਿੱਚ ਪ੍ਰਚੂਨ ਮਹਿੰਗਾਈ ਦਰ 6.58 ਪ੍ਰਤੀਸ਼ਤ ਸੀ। ਇੱਕ ਮਹੀਨੇ ਦੇ ਅੰਦਰ ਪ੍ਰਚੂਨ ਮਹਿੰਗਾਈ ਵਿੱਚ ਇਹ ਗਿਰਾਵਟ ਦਰਜ ਕੀਤੀ ਗਈ ਹੈ।
ਦੱਸ ਦੇਈਏ ਕਿ ਦੇਸ਼ ਭਰ ਚ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ 21 ਦਿਨਾਂ ਦੀ ਤਾਲਾਬੰਦੀ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ ਜ਼ਿਆਦਾਤਰ ਕਾਰੋਬਾਰ ਠੱਪ ਹੋ ਗਏ ਹਨ। ਹਾਲਾਂਕਿ, ਜ਼ਰੂਰੀ ਚੀਜ਼ਾਂ ਦਾ ਉਤਪਾਦਨ ਨਿਰੰਤਰ ਹੋ ਰਿਹਾ ਹੈ। ਉਥੇ ਹੀ ਦੇਸ਼ ਚ ਤਾਲਾਬੰਦੀ ਦੌਰਾਨ ਬਹੁਤ ਸਾਰੇ ਜ਼ਰੂਰੀ ਸਮਾਨਾਂ ਦੀ ਮੰਗ ਵੀ ਵਧੀ ਹੈ। ਅਜਿਹੀ ਸਥਿਤੀ ਵਿੱਚ ਬੰਦ ਦੇ ਦੌਰਾਨ ਪ੍ਰਚੂਨ ਮਹਿੰਗਾਈ ਵਿੱਚ ਗਿਰਾਵਟ ਇੱਕ ਵੱਡੀ ਰਾਹਤ ਦੀ ਖ਼ਬਰ ਹੈ।
ਪਰਚੂਨ ਮਹਿੰਗਾਈ ਦਰ ਫਰਵਰੀ ਦੇ ਮਹੀਨੇ ਦੇ ਮੁਕਾਬਲੇ ਮਾਰਚ ਦੇ ਮਹੀਨੇ ਵਿੱਚ ਘੱਟ ਗਈ ਹੈ, ਪਰ ਇਹ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਦੱਸ ਦੇਈਏ ਕਿ ਮਾਰਚ 2019 ਚ ਪ੍ਰਚੂਨ ਮਹਿੰਗਾਈ ਦਰ 2.86 ਪ੍ਰਤੀਸ਼ਤ ਸੀ।