ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗਾਈ ਤੋਂ ਪ੍ਰੇਸ਼ਾਨ ਲੋਕ, ਤਿੰਨ ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚੀ ਮਹਿੰਗਾਈ ਦਰ

ਨਵੰਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ 5.54 ਪ੍ਰਤੀਸ਼ਤ ਤੱਕ ਪਹੁੰਚ ਗਈ। ਪਿਛਲੇ ਮਹੀਨੇ ਅਕਤੂਬਰ ਵਿੱਚ ਇਹ 4.62 ਪ੍ਰਤੀਸ਼ਤ ਸੀ। ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਦੀ ਦਰ ਨਵੰਬਰ ਵਿੱਚ ਵੱਧ ਕੇ 5.54 ਪ੍ਰਤੀਸ਼ਤ ਹੋ ਗਈ ਸੀ। ਇਹ ਇਸ ਦੀ ਤਿੰਨ ਸਾਲਾਂ ਦੀ ਉੱਚ ਪੱਧਰ ਹੈ।
 

ਉਪਭੋਗਤਾ ਮੁੱਲ ਸੂਚਕਾਂਕ 'ਤੇ ਆਧਾਰਤ ਮਹਿੰਗਾਈ ਇਸੇ ਸਾਲ ਅਕਤੂਬਰ ਵਿੱਚ 4.62 ਪ੍ਰਤੀਸ਼ਤ ਅਤੇ ਨਵੰਬਰ 2018 ਵਿੱਚ 2.33% ਰਹੀ ਸੀ।
 

ਕੇਂਦਰੀ ਅੰਕੜਾ ਦਫ਼ਤਰ (ਐਨਐਸਓ) ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮਹੀਨੇ ਦੌਰਾਨ ਖੁਰਾਕੀ ਮਹਿੰਗਾਈ 10.01 ਪ੍ਰਤੀਸ਼ਤ ਤੱਕ ਪਹੁੰਚ ਗਈ। ਅਕਤੂਬਰ ਵਿੱਚ ਇਹ 7.89 ਪ੍ਰਤੀਸ਼ਤ ਸੀ ਅਤੇ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ 2.61 ਪ੍ਰਤੀਸ਼ਤ ਸੀ। ਇਸ ਤੋਂ ਪਹਿਲਾਂ ਜੁਲਾਈ 2016 ਵਿੱਚ ਪ੍ਰਚੂਨ ਮਹਿੰਗਾਈ 6.07 ਪ੍ਰਤੀਸ਼ਤ ਦਰਜ ਕੀਤੀ ਗਈ ਸੀ।
 

ਸਰਕਾਰ ਨੇ ਰਿਜ਼ਰਵ ਬੈਂਕ ਨੂੰ ਮਹਿੰਗਾਈ ਨੂੰ ਚਾਰ ਪ੍ਰਤੀਸ਼ਤ (ਦੋ ਪ੍ਰਤੀਸ਼ਤ ਜਾਂ ਹੇਠਾਂ) ਦੇ ਦਾਇਰੇ ਵਿੱਚ ਰੱਖਣ ਦਾ ਟੀਚਾ ਦਿੱਤਾ ਹੈ।


 

ਅਕਤੂਬਰ ਮਹੀਨੇ ਵਿੱਚ ਉਦਯੋਗਿਕ ਉਤਪਾਦਨ ਘਟਿਆ
 

ਬਿਜਲੀ, ਖਣਨ ਅਤੇ ਨਿਰਮਾਣ ਖੇਤਰਾਂ ਦੀ ਕਮਜ਼ੋਰ ਕਾਰਗੁਜ਼ਾਰੀ ਕਾਰਨ ਅਕਤੂਬਰ ਵਿੱਚ ਸਨਅਤੀ ਉਤਪਾਦਨ ਵਿੱਚ 3.8 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਸਨਅਤੀ ਉਤਪਾਦਨ, ਜਿਸ ਨੂੰ ਉਦਯੋਗਿਕ ਉਤਪਾਦਨ ਦੇ ਸੂਚਕਾਂਕ ਵਜੋਂ ਮਾਪਿਆ ਜਾਂਦਾ ਹੈ, ਇਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ 8.4 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:retail inflation rate in november month remains at five point fifty four percent