ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਵਧਦੀ ਨਜ਼ਰ ਆ ਰਹੀ ਹੈ। ਰੁਪਿਆ ਅੱਜ 19 ਪੈਸੇ ਦੇ ਜ਼ੋਰਦਾਰ ਵਾਧੇ ਨਾਲ 71.45 ਦੇ ਪੱਧਰ 'ਤੇ ਖੁੱਲ੍ਹਿਆ ਹੈ ਜੋ ਕਿ 5 ਸਤੰਬਰ ਮਗਰੋਂ ਸਭ ਤੋਂ ਉਪਰੀ ਪੱਧਰ ਹੈ।
ਰੁਪਏ 'ਚ ਕੱਲ ਵੀ ਸ਼ਾਨਦਾਰ ਰਿਕਵਰੀ ਆਈ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ 27 ਪੈਸੇ ਦੀ ਜ਼ੋਰਦਾਰ ਵਾਧੇ ਨਾਲ 71.65 'ਤੇ ਬੰਦ ਹੋਇਆ ਸੀ। ਡਾਲਰ 'ਚ ਆਈ ਸੁਸਤੀ ਨਾਲ ਰੁਪਏ ਨੂੰ ਸਪੋਰਟ ਮਿਲ ਰਿਹਾ ਹੈ।