ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

14 ਆਟੋ ਕੰਪਨੀਆਂ ਨੂੰ ਇਸ ਵਰ੍ਹੇ ਹੋਇਆ 10,000 ਕਰੋੜ ਦਾ ਨੁਕਸਾਨ

14 ਆਟੋ ਕੰਪਨੀਆਂ ਨੂੰ ਇਸ ਵਰ੍ਹੇ ਹੋਇਆ 10,000 ਕਰੋੜ ਦਾ ਨੁਕਸਾਨ

ਭਾਰਤੀ ਆਟੋ ਸੈਕਟਰ ਇਸ ਵੇਲੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ’ਚੋਂ ਲੰਘ ਰਿਹਾ ਹੈ। ਆਟੋ ਕੰਪਨੀਆਂ ਨੇ ਆਪਣੇ ਹਜ਼ਾਰਾਂ ਕਾਮਿਆਂ ਦੀ ਛੁੱਟੀ ਕਰ ਦਿੱਤੀ ਹੈ। ਕਈ ਹਜ਼ਾਰ ਮੁਲਾਜ਼ਮਾਂ ਉੱਤੇ ਅਜਿਹੀ ਤਲਵਾਰ ਲਟਕ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਭਾਰਤੀ ਆਟੋ ਉਦਯੋਗ ਦੇ ਕਾਰੋਬਾਰ ਵਿੱਚ ਗਿਰਾਵਟ ਦਾ ਅਸਰ ਉਨ੍ਹਾਂ ਨੂੰ ਮਾਲ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਕਾਰੋਬਾਰ ਉੱਤੇ ਵੀ ਪਿਆ ਹੈ।

 

 

ਭਾਰਤੀ ਆਟੋ ਉਦਯੋਗ ਵਿੱਚ ਤੇਜ਼ੀ ਨਾਲ ਆਈ ਗਿਰਾਵਟ ਕਾਰਨ ਗੱਡੀਆਂ ਦੇ ਪਾਰਟਸ ਸਪਲਾਈ ਕਰਨ ਵਾਲੀਆਂ 400 ਕੰਪਨੀਆਂ ਨੂੰ ਇਸ ਵਿੱਤੀ ਸਾਲ ਵਿੱਚ 10 ਹਜ਼ਾਰ ਕਰੋੜ ਰੁਪਏ ਦਾ ਨੂਕਸਾਨ ਉਠਾਉਣਾ ਪਿਆ ਹੈ। ਸਾਲ 2019 ਦੌਰਾਨ ਆਟੋ ਉਦਯੋਗ ਵਿੱਚ ਆਈ ਗਿਰਾਵਟ ਦਾ ਅਸਰ AIFI (ਐਸੋਸੀਏਸ਼ਨ ਆੱਫ਼ ਇੰਡੀਆ ਫ਼ੋਰਜਿੰਗ ਇੰਡਸਟ੍ਰੀ) ਦੀ ਆਮਦਨ ਉੱਤੇ ਵੀ ਪਿਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਪਿਛਲੇ ਸਾਲ AIFI ਦੀ ਸਾਲਾਨਾ ਆਮਦਨ ਲਗਭਗ 50 ਹਜ਼ਾਰ ਕਰੋੜ ਰੁਪਏ ਸੀ। ਭਾਰਤੀ ਫ਼ੋਰਜਿੰਗ ਉਦਯੋਗ ਸੰਘ ਦੇ ਦੋ ਸੀਨੀਅਰ ਮੈਂਬਰਾਂ ਨੇ ਦੱਸਿਆ ਕਿ ਆਟੋ ਉਦਯੋਗ ਵਿੱਚ ਆਈ ਗਿਰਾਵਟ ਦਾ ਅਸਰ 400 ਮੈਂਬਰ ਉਦਯੋਗਿਕ ਇਕਾਈਆਂ ਉੱਤੇ ਪਿਆ ਹੈ।

 

 

ਪ੍ਰਭਾਵਿਤ ਹੋਣ ਵਾਲੀਆਂ ਕੰਪਨੀਆਂ ਵਿੱਚ 180 ਤੋਂ 200 ਮੈਨੂਫ਼ੈਕਚਰਿੰਗ ਇਕਾਈਆਂ ਹਨ। 83 ਫ਼ੀ ਸਦੀ ਛੋਟੇ ਪੱਧਰ ਦੀਆਂ ਉਦਯੋਗਿਕ ਇਕਾਈਆਂ ਹਨ। 9 ਫ਼ੀ ਸਦੀ ਦਰਮਿਆਨੀਆਂ ਇਕਾਈਆਂ ਹਨ ਤੇ ਬਾਕੀ ਵੱਡੇ ਪੱਧਰ ਉੱਤੇ ਉਦਯੋਗਿਕ ਨਿਰਮਾਤਾ ਹਨ।

 

 

ਆਟੋ ਸੈਕਟਰ ਵਿੱਚ ਗਿਰਾਵਟ ਦਾ ਸਭ ਤੋਂ ਵੱਡਾ ਖ਼ਮਿਆਜ਼ਾ ਲਘੂ ਉਦਯੋਗਾਂ ਨੂੰ ਹੋਇਆ ਹੈ। ਸਾਲ 2018–19 ਦੇ ਉਤਪਾਦਨ ਨਾਲ ਫ਼ੋਰਜਿੰਗ ਉਦਯੋਗ ਨੂੰ ਲਗਭਗ 50,000 ਕਰੋੜ ਰੁਪਏ ਦੀ ਆਮਦਨ ਹੋਈ ਸੀ। ਪਰ ਇਸ ਵਿੱਤੀ ਸਾਲ ਦੌਰਾਨ ਫ਼ੋਰਜਿੰਗ ਇੰਡਸਟ੍ਰੀ ਨੂੰ 9 ਤੋਂ 10 ਹਜ਼ਾਰ ਕਰੋੜ ਰੁਪਏ ਤੱਕ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 10 thousand Crore s loss during this year to 14 Auto Companies