ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸ਼ੇਅਰ ਬਾਜ਼ਾਰ ’ਚ ਡੁੱਬੇ 11 ਲੱਖ ਕਰੋੜ, ਹਾਲੇ ਹੋਰ ਨੁਕਸਾਨ ਦੇ ਆਸਾਰ

ਭਾਰਤੀ ਸ਼ੇਅਰ ਬਾਜ਼ਾਰ ’ਚ ਡੁੱਬੇ 11 ਲੱਖ ਕਰੋੜ, ਹਾਲੇ ਹੋਰ ਨੁਕਸਾਨ ਦੇ ਆਸਾਰ

ਭਾਰਤੀ ਸ਼ੇਅਰ ਬਾਜ਼ਾਰ (ਸੈਂਸੈਕਸ ਤੇ ਨਿਫ਼ਟੀ) ’ਚ ਅੱਜ ਸ਼ੁੱਕਰਵਾਰ ਨੂੰ ਵੀ ਵੱਡੀ ਗਿਰਾਵਟ ਦੇ ਆਸਾਰ ਬਣੇ ਹੋਏ ਹਨ। ਭਾਰਤ ਦੇ ਸ਼ੇਅਰ ਬਾਜ਼ਾਰ ’ਚ ਹੀ ਲੋਕਾਂ ਦੇ 11 ਲੱਖ ਕਰੋੜ ਰੁਪਏ ਡੁੱਬ ਚੁੱਕੇ ਹਨ। ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਕੋਰੋਨਾ ਦਾ ਅਸਰ ਹੁਣ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਉੱਤੇ ਵੇਖਣ ਨੁੰ ਮਿਲ ਰਿਹਾ ਹੈ।

 

 

ਅਮਰੀਕੀ ਸ਼ੇਅਰ ਮਾਰਕਿਟ ਡਾਓ ਜੋਨਸ ’ਚ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਰਿਕਾਰਡ ਗਿਰਾਵਟ ਤੋਂ ਬੰਦ ਹੋਇਆ। ਡਾਓ ਜੋਨਸ ਵੀਰਵਾਰ ਨੂੰ 2352 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ।

 

 

ਮਾਹਿਰਾਂ ਮੁਤਾਬਕ ਅਮਰੀਕੀ ਬਾਜ਼ਾਰ ’ਚ ਇਸ ਗਿਰਾਵਟ ਦਾ ਅਸਰ ਸੈਂਸੈਕਸ ਤੇ ਨਿਫ਼ਟੀ ਉੱਤੇ ਪੈਣਾ ਤੈਅ ਹੈ। ਜੇ ਪਿਛਲੇ ਦਿਨ ਦਾ ਰੁਝਾਨ ਵੇਖੀਏ, ਤਾਂ ਬੁੱਧਵਾਰ ਰਾਤੀਂ ਜਦੋਂ ਡਾਓ ਜੋਨਸ ’ਚ 1464 ਦੀ ਗਿਰਾਵਟ ਦਰਜ ਕੀਤੀ ਗਈ ਸੀ, ਤਦ ਅਗਲੇ ਦਿਨ ਵੀਰਵਾਰ ਨੂੰ ਸੈਂਸੈਕਸ ’ਚ 2919 ਅੰਕਾਂ ਦੀ ਇਤਿਹਾਸਕ ਗਿਰਾਵਟ ਨਾਲ ਬੰਦ ਹੋਇਆ।

 

 

ਭਾਵ ਜੇ ਰੁਝਾਨਾਂ ਮੁਤਾਬਕ ਵੇਖੀਏ, ਤਾਂ ਭਾਰਤੀ ਸ਼ੇਅਰ ਬਾਜ਼ਾਰ ਲਈ ਸ਼ੁੱਕਰਵਾਰ ਇੱਕ ਹੋਰ ‘ਬਲੈਕ ਫ਼੍ਰਾਈਡੇ’ (ਕਾਲ਼ਾ ਸ਼ੁੱਕਰਵਾਰ) ਸਿੱਧ ਹੋਵੇਗਾ।

 

 

ਉੱਧਰ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਕੋਵਿਡ–19 ਨੂੰ ਪੈਨਡੈਮਿਕ (ਵਿਸ਼ਵ–ਪੱਧਰੀ ਮਹਾਂਮਾਰੀ) ਮੰਨਿਆ ਜਾ ਸਕਦਾ ਹੈ। ਇਸ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ’ਚ ਹੀ ਮਹਾਂਮਾਰੀ ਫੈਲ ਗਈ। ਮੁੰਬਈ ਦੀ ਦਲਾਲ ਸਟ੍ਰੀਟ ਉੱਤੇ ਮਚੀ ਇਸ ਤਬਾਹੀ ਵਿੱਚ ਨਿਵੇਸ਼ਕਾਂ ਦੇ 11 ਲੱਖ ਕਰੋੜ ਰੁਪਏ ਡੁੱਬ ਚੁੱਕੇ ਹਨ।

 

 

ਬੀਐੱਸਈ ਦਾ ਕੁੱਲ ਬਾਜ਼ਾਰ ਪੂੰਜੀਕਰਨ ਘਟ ਕੇ 127 ਲੱਖ ਕਰੋੜ ਰੁਪਏ ਹੋ ਗਿਆ, ਜੋ ਬੁੱਧਵਾਰ ਨੂੰ ਕਾਰੋਬਾਰ ਬੰਦ ਹੋਣ ਉੱਤੇ 137 ਲੱਖ ਕਰੋੜ ਰੁਪਏ ਸੀ।

 

 

ਡਾਓ ਜੋਨਸ ’ਚ ਗਿਰਾਵਟ ਨੂੰ ਵੇਖਦਿਆਂ ਲੋਅਰ ਸਰਕਟ ਬ੍ਰੇਕਰ ਲਾਗੂ ਕੀਤਾ ਗਿਆ,। ਇਸ ਕਾਰਨ ਟ੍ਰੇਡਿੰਗ 15 ਮਿੰਟਾਂ ਤੱਕ ਰੋਕਣੀ ਪਈ। ਸ਼ੇਅਰ ਬਾਜ਼ਾਰ ’ਚ ਜੇ 10% ਜਾਂ ਉਸ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਜਾਂਦੀ ਹੈ, ਤਾਂ ਲੋਅਰ ਸਰਕਟ ਲੱਗ ਜਾਂਦਾ ਹੈ ਤੇ ਸ਼ੇਅਰ ਦਾ ਕਾਰੋਬਾਰ ਰੋਕ ਦਿੱਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 11 lakh Crore lost in Indian Share Market still downward trends