ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੈੱਸ ਬੈਂਕ 'ਚ ਭਗਵਾਨ ਜਗਨਨਾਥ ਦੇ ਵੀ ਜਮ੍ਹਾਂ 592 ਕਰੋੜ

ਯੈੱਸ ਬੈਂਕ ਵਿੱਚ ਆਮ ਆਦਮੀ ਦੇ ਨਾਲ ਪੁਰੀ ਸਥਿਤ ਭਗਵਾਨ ਜਗਨਨਾਥ ਮੰਦਰ ਦੇ ਵੀ ਪੈਸੇ ਫਸ ਗਏ ਹਨ। ਆਰਬੀਆਈ ਦੇ ਨਵੇਂ ਆਦੇਸ਼ ਤੋਂ ਬਾਅਦ ਸ਼ਰਧਾਲੂ ਅਤੇ ਪੁਜਾਰੀ ਦੋਵੇਂ ਚਿੰਤਤ ਹਨ। ਭਗਵਾਨ ਜਗਨਨਾਥ ਦੇ ਨਾਮ 'ਤੇ ਖੁਲ੍ਹੇ ਖਾਤੇ 'ਚ ਇਕ ਬੈਂਕ ਕੋਲ 545 ਕਰੋੜ ਰੁਪਏ ਜਮ੍ਹਾਂ ਹਨ।

 

ਇਸ ਮਾਮਲੇ 'ਤੇ ਉੜੀਸਾ ਦੇ ਮੰਤਰੀ ਪ੍ਰਤਾਪ ਜੇਨਾ ਨੇ ਕਿਹਾ ਹੈ ਕਿ ਜਗਨਨਾਥ ਮੰਦਰ ਦੇ 592 ਕਰੋੜ ਰੁਪਏ ਯੈੱਸ ਬੈਂਕ 'ਚ ਜਮ੍ਹਾਂ ਹਨ। ਮਾਰਚ 2029 ਵਿੱਚ ਫਿਕਸ ਡਿਪਾਜ਼ਿਟ ਦੀ ਮਿਆਦ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ, ਮੰਦਰ ਪ੍ਰਬੰਧਨ ਪੈਸੇ ਵਾਪਸ ਲੈ ਕੇ ਇਕ ਰਾਸ਼ਟਰੀ ਬੈਂਕ ਵਿੱਚ ਜਮ੍ਹਾ ਕਰਵਾਏਗਾ। ਪੈਸੇ ਕਢਵਾਉਣ ਲਈ ਸਿਰਫ ਬਚਤ ਖਾਤੇ ਉੱਤੇ ਪਾਬੰਦੀ ਹੈ।

 

 

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਨਕਦੀ ਸੰਕਟ ਨਾਲ ਜੂਝ ਰਹੇ ਪ੍ਰਾਈਵੇਟ ਸੈਕਟਰ ਯੈੱਸ ਬੈਂਕ 'ਤੇ ਰੋਕ ਲਗਾਉਂਦੇ ਹੋਏ ਵੀਰਵਾਰ ਨੂੰ ਆਪਣਾ ਡਾਇਰੈਕਟਰ ਬੋਰਡ ਭੰਗ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਬੈਂਕ ਨੇ ਜਮ੍ਹਾਂ ਕਰਨ ਵਾਲਿਆਂ ਲਈ 50,000 ਰੁਪਏ ਕਢਵਾਉਣ ਦੀ ਸੀਮਾ ਨਿਰਧਾਰਤ ਕੀਤੀ ਹੈ। ਬੈਂਕ ਲਈ ਇੱਕ ਪ੍ਰਬੰਧਕ ਵੀ ਨਿਯੁਕਤ ਕੀਤਾ ਗਿਆ ਹੈ।

 

...


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 545 crore is deposited in Lord Jagannath account in puri branch of yes bank