ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨੇ ਭਾਰਤੀ ਸ਼ੇਅਰ ਬਾਜ਼ਾਰ ’ਚ ਡੋਬੇ 6 ਲੱਖ ਕਰੋੜ ਰੁਪਏ

ਕੋਰੋਨਾ ਵਾਇਰਸ ਨੇ ਭਾਰਤੀ ਸ਼ੇਅਰ ਬਾਜ਼ਾਰ ’ਚ ਡੋਬੇ 6 ਲੱਖ ਕਰੋੜ ਰੁਪਏ

ਕੋਰੋਨਾ ਵਾਇਰਸ ਦਾ ਭੈੜਾ ਅਸਰ ਹੁਣ ਪੂਰੀ ਦੁਨੀਆ ’ਤੇ ਸਪੱਸ਼ਟ ਵਿਖਾਈ ਦੇ ਰਿਹਾ ਹੈ। ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ’ਚ ਇਸ ਰੋਗ ਕਾਰਨ ਲੋਕਾਂ ਦੀਆਂ ਮੌਤਾਂ ਹੋਣ ਲੱਗ ਪਈਆਂ ਹਨ। ਇਸ ਦਾ ਆਰਥਿਕ ਅਸਰ ਵੀ ਵਿਖਾਈ ਦੇਣ ਲੱਗਾ ਹੈ।

 

 

ਇਸ ਵਾਇਰਸ ਦਾ ਵੱਡਾ ਅਸਰ ਸ਼ੇਅਰ ਬਾਜ਼ਾਰ ’ਤੇ ਕੱਲ੍ਹ ਸ਼ੁੱਕਰਵਾਰ ਨੂੰ ਸਵੇਰ ਤੋਂ ਹੀ ਵਿਖਾਈ ਦੇਣ ਲੱਗ ਪਿਆ ਸੀ। ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਤਾਂ ਸੈਂਸੈਕਸ ਤੇ ਨਿਫ਼ਟੀ ਨੇ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਵੇਖੀ। ਇਸ ਹਾਲਤ ’ਚ ਨਿਵੇਸ਼ਕਾਂ ਦੇ 6 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਡੁੱਬ ਗਈ।

 

 

ਸ਼ੁੱਕਰਵਾਰ ਨੂੰ ਸੈਂਸੈਕਸ ਲਗਭਗ 1448 ਅੰਕ ਕਮਜ਼ੋਰ ਹੋ ਕੇ 38,297.29 ਦੇ ਪੱਧਰ ਉੱਤੇ ਬੰਦ ਹੋਇਆ। ਉੱਧਰ ਨਿਫ਼ਟੀ 432 ਅੰਕ ਟੁੱਟ ਕੇ 11,201.80 ਦੇ ਪੱਧਰ ਉੱਤੇ ਰਿਹਾ।

 

 

ਨਵੰਬਰ 2016 ਤੋਂ ਬਾਅਦ ਸੈਂਸੈਕਸ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ। ਸ਼ੇਅਰ ਬਾਜ਼ਾਰ ’ਚ ਪਿਛਲੇ 11 ਸਾਲਾਂ ਦੀ ਇਹ ਸਭ ਤੋਂ ਵੱਡੀ ਹਫ਼ਤਾਵਾਰੀ ਗਿਰਾਵਟ ਵੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਬੀਤੇ 6 ਕਾਰੋਬਾਰੀ ਦਿਨਾਂ ਦੌਰਾਨ BSE ਉੱਤੇ ਸੂਚੀਬੱਧ ਕੰਪਨੀਆਂ ਦੇ ਮਾਰਕਿਟ ਕੈਪ ਵਿੱਚ 11 ਲੱਖ ਕਰੋੜ ਰੁਪਏ ਤੋਂ ਵੱਧ ਦੀ ਕਮੀ ਆਈ ਹੈ। ਇੰਝ ਵੀ ਆਖਿਆ ਜਾ ਸਕਦਾ ਹੈ ਕਿ 6 ਕਾਰੋਬਾਰੀ ਦਿਨਾਂ ਦੌਰਾਨ ਨਿਵੇਸ਼ਕਾਂ ਦੇ 11 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਡੁੱਬ ਗਈ ਹੈ।

 

 

ਸਿਰਫ਼ ਸ਼ੁੱਕਰਵਾਰ ਨੂੰ ਨਿਵੇਸ਼ਕਾਂ ਦਾ 6 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਨੂੰ BSE ਇੰਡੈਕਸ ਦਾ ਮਾਰਕਿਟਅ ਕੈਪ 1,46,87,010.42 ਕਰੋੜ ਉੱਤੇ ਰਿਹਾ। ਇਸ ਤੋਂ ਪਹਿਲਾਂ ਵੀਰਵਾਰ ਨੂੰ BSE ਇੰਡੈਕਸ ਦਾ ਮਾਰਕਿਟ ਕੈਪ 1,52,40,024.08 ਕਰੋੜ ਰੁਪਏ ਸੀ। ਇੰਝ ਸਿਰਫ਼ ਇੱਕ ਦਿਨ ਵਿੱਚ ਹੀ ਬਾਜ਼ਾਰ ਕੈਪ ਵਿੱਚ 6 ਲੱਖ ਕਰੋੜ ਰੁਪਏ ਤੋਂ ਵੱਧ ਦੀ ਕਮੀ ਆਈ ਹੈ।

 

 

ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਵਿਦੇਸ਼ੀ ਨਿਵੇਸ਼ਕਾਂ ਵਿੱਚ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rs 6 Lakh Crore loss to India s Share Market due to Corona Virus