ਸਰਕਾਰ ਨੇ ਹਾਲ ਹੀ ਵਿੱਚ ਪੈਨ ਕਾਰਡ ਤੇ ਆਧਾਰ ਕਾਰਡ ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ ਕੀਤੇ ਹਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਧਾਰ ਕਾਰਡ, ਨਕਦੀ ਕੱਢਣ, ਨਕਦੀ ਜਮ੍ਹਾਂ ਕਰਵਾਉਣ ਅਤੇ ਆਈਟੀਆਰ (ITR) ਭਰਨ ਦੇ ਕਈ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਸਰਕਾਰ ਦਾ ਧਿਆਨ ਕਾਲੇ ਧਨ ਨੂੰ ਰੋਕਣ, ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਅਤੇ ਦੇਸ਼ ਵਿੱਚ ਪਾਰਦਰਸ਼ਤਾ ਲਿਆਉਣ ਵੱਲ ਹੈ।
ਇਹ ਹਨ ਪੈਨ ਤੇ ਆਧਾਰ ਕਾਰਡ ਨਾਲ ਜੁੜੇ ਇਹ ਨਿਯਮ
1. ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਕੋਲ ਪੈਨ ਕਾਰਡ ਨਹੀਂ ਹੈ, ਉਹ ਹੁਣ ਆਪਣਾ ਆਧਾਰ ਨੰਬਰ ਦੇ ਕੇ ਟੈਕਸ ਰਿਟਰਨ ਦਾਖ਼ਲ ਕਰ ਸਕਦੇ ਹਨ।
2. ਹੁਣ ਜੇ ਤੁਸੀਂ 50 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਦਾ ਲੈਣ-ਦੇਣ ਕਰਦੇ ਹੋ, ਤਾਂ ਤੁਸੀਂ ਪੈਨ ਨੰਬਰ ਦੀ ਥਾਂ ਆਧਾਰ ਨੰਬਰ ਦੇ ਸਕਦੇ ਹੋ। ਜੇ ਤੁਸੀਂ ਬੈਂਕ ਵਿੱਚ 50 ਹਜ਼ਾਰ ਰੁਪਏ ਤੋਂ ਵੱਧ ਜਮ੍ਹਾਂ ਕਰਦੇ ਹੋ, ਤਾਂ ਆਧਾਰ ਨੰਬਰ ਕੰਮ ਕਰੇਗਾ।
3. ਜੇ ਤੁਸੀਂ 2 ਲੱਖ ਰੁਪਏ ਤੋਂ ਵੱਧ ਦਾ ਸੋਨਾ ਖ਼ਰੀਦਣ ਜਾਂਦੇ ਹੋ, ਤਾਂ ਸੁਨਿਆਰੇ ਤੁਹਾਡੇ ਤੋਂ ਪੈਨ ਕਾਰਡ ਮੰਗਦੇ ਹਨ। ਹੁਣ ਤੁਸੀਂ ਸੁਨਿਆਰੇ ਨੂੰ ਆਪਣਾ ਆਧਾਰ ਨੰਬਰ ਦੇ ਸਕੋਗੇ।
4. ਜੇ ਤੁਸੀਂ ਚਾਰ ਪਹਈਆ ਵਾਹਨ ਖ਼ਰੀਦਣ ਜਾ ਰਹੇ ਹੋ, ਤਾਂ ਹੁਣ ਤੁਸੀਂ ਪੈਨ ਕਾਰਡ ਦੀ ਬਜਾਏ ਆਧਾਰ ਕਾਰਡ ਦੇ ਸਕੋਗੇ।
5. ਹੁਣ ਕ੍ਰੈਡਿਟ ਕਾਰਡ ਦੀ ਅਰਜ਼ੀ ਲਈ ਪੈਨ ਕਾਰਡ ਦੀ ਲੋੜ ਨਹੀਂ ਪਵੇਗੀ। ਇੱਥੇ, ਆਧਾਰ ਨੰਬਰ ਤੋਂ ਵੀ ਕੰਮ ਕੀਤਾ ਜਾ ਸਕਦਾ ਹੈ।
6. ਜੇ ਤੁਸੀਂ ਕਿਸੇ ਹੋਟਲ ਵਿੱਚ ਬਿੱਲ 'ਤੇ 50 ਹਜ਼ਾਰ ਰੁਪਏ ਦੀ ਨਕਦੀ ਕਰਦੇ ਹਨ ਜਾਂ ਵਿਦੇਸ਼ ਯਾਤਰਾ ਵਿੱਚ ਇੰਨਾ ਖ਼ਰਚ ਕਰਦੇ ਹੋ, ਤਾਂ ਇੱਥੇ ਵੀ ਆਧਾਰ ਨਾਲ ਕੰਮ ਕੀਤਾ ਜਾਵੇਗਾ।
7. ਜੇ ਤੁਸੀਂ ਕਿਸੇ ਬੀਮਾ ਕੰਪਨੀ ਨੂੰ ਪ੍ਰੀਮੀਅਮ ਦੇ ਤੌਰ 'ਤੇ 50 ਹਜ਼ਾਰ ਦਾ ਭੁਗਤਾਨ ਕਰਦੇ ਹੋ, ਤਾਂ ਤੁਸੀਂ ਪੈਨ ਦੇ ਬਦਲੇ ਇਕ ਆਧਾਰ ਨੰਬਰ ਦੇ ਸਕੋਗੇ।
8. ਜੇ ਤੁਸੀਂ ਕਿਸੇ ਕੰਪਨੀ ਦੇ 1 ਲੱਖ ਤੋਂ ਵੱਧ ਸ਼ੇਅਰ ਖ਼ਰੀਦਦੇ ਹੋ ਜੋ ਸੂਚੀਬੱਧ ਨਹੀਂ ਹੈ, ਤਾਂ ਉਥੇ ਵੀ ਆਧਾਰ ਨੰਬਰ ਤੋਂ ਕੰਮ ਹੋਵੇਗਾ।
9. 10 ਲੱਖ ਰੁਪਏ ਤੋਂ ਵੱਧ ਦੀ ਰੀਅਲ ਅਸਟੇਟ ਖ਼ਰੀਦਣ ਉੱਤੇ ਵੀ ਹੁਣ ਪੈਨ ਦੀ ਬਜਾਏ ਆਧਾਰ ਨੰਬਰ ਦੇ ਸਕਦਾ ਹੈ।
10.ਮਿਊਚਅਲ ਫੰਡ ਨਿਵੇਸ਼ ਅਤੇ ਸ਼ੇਅਰਾਂ ਦੀ ਖ਼ਰੀਦ ਅਤੇ ਵਿਕਰੀ ਵਿਚ ਜਿੱਥੇ ਵੀ ਪੈਨ ਕਾਰਡ ਦੀ ਜਰੂਰਤ ਹੁੰਦੀ ਹੈ ਤਾਂ 10 ਆਧਾਰ ਨੰਬਰ ਵੀ ਦਿੱਤੇ ਜਾ ਸਕਦੇ ਹਨ। ਸਰਕਾਰ ਦੇ ਵਿੱਤ ਬਿੱਲ ਨੂੰ ਮਨਜ਼ੂਰੀ ਮਿਲਦਿਆਂ ਹੀ ਇਹ ਨਿਯਮ ਲਾਗੂ ਕਰ ਦਿੱਤੇ ਜਾਣਗੇ।