ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਲਰ ਦੇ ਮੁਕਾਬਲੇ 15 ਪੈਸੇ ਕਮਜ਼ੋਰ ਹੋਇਆ ਰੁਪਿਆ

ਡਾਲਰ ਦੇ ਮੁਕਾਬਲੇ 15 ਪੈਸੇ ਕਮਜ਼ੋਰ ਹੋਇਆ ਰੁਪਿਆ

ਭਾਰਤੀ ਰੁਪਿਆ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ 15 ਪੈਸੇ ਦੀ ਕਮਜ਼ੋਰੀ ਨਾਲ 69.09 ਰੁਪਏ ਪ੍ਰਤੀ ਡਾਲਰ ਉਤੇ ਖੁੱਲ੍ਹਿਆ। ਦੇਸੀ ਕਰੰਸੀ ਪਿਛਲੇ ਸੈਸ਼ਨ ਵਿਚ 68.94 ਰੁਪਏ ਪ੍ਰਤੀ ਡਾਲਰ ਉਤੇ ਬੰਦ ਹੋਈ ਸੀ। ਘਰੇਲੂ ਸ਼ੇਅਰ ਬਾਜ਼ਾਰ ਵਿਚ ਆਈ ਗਿਰਾਵਟ ਅਤੇ ਦੁਨੀਆ ਦੀਆਂ ਪ੍ਰਮੁੱਖ ਕਰੰਸੀਆਂ ਦੇ ਮੁਕਾਬਲੇ ਡਾਲਰ ਵਿਚ ਆਈ ਤੇਜੀ ਕਾਰਨ ਘਰੇਲੂ ਕਰੰਸੀ ਉਤੇ ਦਬਾਅ ਆਇਆ ਹੈ। ਯੂਰੋ ਅਤੇ ਪੌਂਡ ਸਮੇਤ ਕਈ ਕਰੰਸੀ ਦੇ ਮੁਕਾਬਲੇ ਡਾਲਰ ਵਿਚ ਮਜ਼ਬੂਤੀ ਆਉਣ ਨਾਲ ਦੁਨੀਆ ਦੀ ਛੇ ਪ੍ਰਮੁੱਖ ਕਰੰਸੀਆਂ ਦੇ ਡਾਲਰ ਦੀ ਤਾਕਤ ਦਾ ਮੁਲੰਕਣ ਕਰਨ ਵਾਲਾ ਡਾਲਰ ਨੇ ਇੰਡੇਕਸ ਚਾਰ ਸੈਸ਼ਨਾਂ ਤੋਂ ਲਗਾਤਾਰ ਵੜਤ ਬਣਾਈ ਹੋਈ ਹੈ।

 

ਇੰਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਚੇਅਰਮੈਨ (ਕਰੰਸੀ ਰਿਸਰਚ) ਅਨਜ ਗੁਪਤਾ ਨੇ ਦੱਸਿਆ ਕਿ ਡਾਲਰ ਯੂਰੋ ਅਤੇ ਪੌਂਡ ਸਮੇਤ ਕੁਝ ਕਰੰਸੀ ਦੇ ਮੁਕਾਬਲੇ ਮਜ਼ਬੂਤ ਹੋਇਆ ਹੈ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਘਰੇਲੂ ਸ਼ੇਅਰ ਬਾਜ਼ਾਰ ਵਿਚ ਭਾਰੀ ਵਿਕਰੀ ਹੋਣ ਨਾਲ ਦੇਸੀ ਕਰੰਸੀ ਕਮਜ਼ੋਰ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Rupee down 15 paise against dollar