ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੁਪਿਆ ਪਹਿਲੀ ਵਾਰ 73 ਦੇ ਪਾਰ

ਰੁਪਏ ਨੇ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਛੂਹ ਲਿਆ ਹੈ। ਡਾਲਰ ਦੇ ਮੁਕਾਬਲੇ ਰੁਪਿਆ 33 ਪੈਸੇ ਦੀ ਗਿਰਾਵਟ ਦੇ ਨਾਲ 73.24 ਦੇ ਪੱਧਰ 'ਤੇ ਖੁੱਲ੍ਹਿਆ ਹੈ, ਜੋ ਰੁਪਏ ਦਾ ਸਭ ਤੋਂ ਹੇਠਲਾ ਪੱਧਰ ਹੈ।

 

ਉੱਧਰ ਪਿਛਲੇ ਕਾਰੋਬਾਰ ਪੱਧਰ 'ਚ ਡਾਲਰ ਦੇ ਮੁਕਾਬਲੇ ਰੁਪਿਆ 43 ਪੈਸੇ ਟੁੱਟ ਕੇ 72.91 ਦੇ ਪੱਧਰ 'ਤੇ ਬੰਦ ਹੋਇਆ ਸੀ।

 

 

ਦੱਸਣਯੋਗ ਹੈ ਕਿ ਦੇਸ਼ 'ਚ ਖਾਣ-ਪੀਣ ਦੀਆਂ ਚੀਜ਼ਾਂ ਅਤੇ ਦੂਜੇ ਜ਼ਰੂਰੀ ਸਾਮਾਨਾਂ ਦੇ ਟਰਾਂਸਪੋਰਟੇਸ਼ਨ ਦੇ ਲਈ ਡੀਜ਼ਲ ਦੀ ਵਰਤੋਂ ਹੁੰਦੀ ਹੈ। ਅਜਿਹੇ 'ਚ ਡੀਜ਼ਲ ਮਹਿੰਗਾ ਹੁੰਦੇ ਹੀ ਇਨ੍ਹਾਂ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਕੀਮਤ ਵਧੇਗੀ। ਜੇਕਰ ਪੈਟਰੋਲੀਅਮ ਉਤਪਾਦ ਮਹਿੰਗੇ ਹੋਏ ਤਾਂ ਪੈਟਰੋਲ-ਡੀਜ਼ਲ ਦੇ ਨਾਲ-ਨਾਲ ਸਾਬਣ, ਸ਼ੈਂਪੂ, ਪੇਂਟ ਇੰਡਸਟਰੀ ਦੀ ਲਾਗਤ ਵਧੇਗੀ, ਜਿਸ ਨਾਲ ਇਹ ਪ੍ਰਾਡੈਕਟ ਵੀ ਮਹਿੰਗੇ ਹੋ ਸਕਦੇ ਹਨ। ਆਟੋ ਇੰਡਸਟਰੀ ਦੀ ਲਾਗਤ ਵਧੇਗੀ, ਨਾਲ ਹੀ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨਾਲ ਮਾਲ ਢੁਲਾਈ ਦਾ ਖਰਚ ਵੀ ਵਧਣ ਦਾ ਡਰ ਰਹਿੰਦਾ ਹੈ। ਰੁਪਏ 'ਚ ਗਿਰਾਵਟ ਬਣੀ ਰਹੀ ਤਾਂ ਕਾਰ ਕੰਪਨੀਆਂ ਅੱਗੇ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਸਕਦੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rupee first for 73 rupees