ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੁਪਏ ਨੂੰ ਮਿਲੀ 49 ਪੈਸੇ ਦੀ ਮਜ਼ਬੂਤੀ

ਰੁਪਏ ਨੂੰ ਮਿਲੀ 49 ਪੈਸੇ ਦੀ ਮਜ਼ਬੂਤੀ

ਘਰੇਲੂ ਸ਼ੇਅਰ ਬਾਜ਼ਾਰ ਵਿਚ ਰਹੀ ਤੂਫਾਨੀ ਤੇਜੀ ਅਤੇ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ ਵਿਚ ਡਾਲਰ ਦੇ ਕਮਜ਼ੋਰ ਹੋਣ ਨਾਲ ਅੰਤਰਬੈਕਿੰਗ ਮੁਦਰਾ ਬਾਜ਼ਾਰ ਵਿਚ ਭਾਰਤੀ ਮੁਦਰਾ ਸ਼ੁੱਕਰਵਾਰ ਨੂੰ 49 ਪੈਸੇ ਵਧਣ ਨਾਲ 69.53 ਰੁਪਏ ਪ੍ਰਤੀ ਡਾਲਰ ਉਤੇ ਪਹੁੰਚ ਗਈ। ਰੁਪਿਆ ਵੀਰਵਾਰ ਨੂੰ 36 ਪੈਸੇ ਡਿੱਗਣ ਨਾਲ 70.02 ਰੁਪਏ ਪ੍ਰਤੀ ਡਾਲਰ ਉਤੇ ਰਿਹਾ ਸੀ।

 

ਡਾਲਰ ਦੇ ਟੁੱਟਣ ਨਾਲ ਸਮਰਥਨ ਪਾਕੇ ਰੁਪਿਆ 27 ਪੈਸੇ ਦੀ ਮਜ਼ਬੂਤੀ ਨਾਲ 69.75 ਰੁਪਏ ਪ੍ਰਤੀ ਡਾਲਰ ਉਤੇ ਖੁੱਲ੍ਹਿਆ। ਸ਼ੁਰੂਆਤ ਵਿਚ ਇਹ 69.81 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਤੱਕ ਡਿੱਗਿਆ। ਸ਼ੇਅਰ ਬਾਜ਼ਾਰ ਦੀ ਵੜਤ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੇ ਪੂੰਜੀ ਬਾਜ਼ਾਰ ਵਿਚ 20.39 ਕਰੋੜ ਡਾਲਰ ਦੇ ਨਿਵੇਸ਼ ਨਾਲ ਇਹ 69.50 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਉਚ ਪੱਧਰ ਉਤੇ ਪਹੁੰਚਿਆ। 

 

ਅੰਤ ਇਹ ਪਿਛਲੇ ਦਿਨ ਦੇ ਮੁਕਾਬਲੇ 49 ਪੈਸੇ ਦੀ ਤੇਜੀ ਵਿਚ 69.53 ਰੁਪਏ ਪ੍ਰਤੀ ਡਾਲਰ ਉਤੇ ਬੰਦ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Rupee gained 49 paise against dollar