ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਦੇ ਐਲਾਨ ਬਾਅਦ ਰੁਪਿਆ 66 ਪੈਸੇ ਮਜ਼ਬੂਤ

ਵਿੱਤ ਮੰਤਰੀ ਦੇ ਐਲਾਨ ਬਾਅਦ ਰੁਪਿਆ 66 ਪੈਸੇ ਮਜ਼ਬੂਤ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਆਰਥਿਕ ਵਾਧਾ ਤੇ ਨਿਵੇਸ਼ ਨੂੰ ਗਤੀ ਦੇਣ ਦੇ ਐਲਾਨ ਦੇ ਬਾਅਦ ਸ਼ੁੱਕਰਵਾਰ ਨੂੰ ਰੁਪਿਆ ਕਾਰੋਬਾਰ ਦੌਰਾਨ 66 ਪੈਸੇ ਉਛਲਕੇ 70.68 ਰੁਪਏ ਪ੍ਰਤੀ ਡਾਲਰ ਪਹੁੰਚ ਗਿਆ।

 

ਵਿੱਤ ਮੰਤਰੀ ਨੇ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐਫਪੀਆਈ) ਨੂੰ ਰਾਹਤ ਦੇਣ ਸਮੇਤ ਕਾਰਪੋਰੇਟ ਟੈਕਸ ਦੀਆਂ ਦਰਾਂ ਘੱਟ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਐਫਪੀਆਈ ਉਤੇ ਡੇਰਿਵੇਟਿਵ ਸਮੇਤ ਪ੍ਰਤੀਭੂਤੀਆਂ ਦੀ ਵਿਕਰੀ ਨਾਲ ਹੋਈ ਆਮਦਨ ਉਤੇ ਬਜਟ ਵਿਚ ਲਗਾਇਆ ਗਏ ਪੈਸੇ ਕਰ ਵਾਪਸ ਲੈ ਲਿਆ ਗਿਆ। ਇਸ ਦੇ ਨਾਲ ਹੀ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਕਰ ਦੀ ਪ੍ਰਭਾਵੀ ਦਰ ਕਰੀਬ 10 ਫੀਸਦੀ ਘਟਾਕੇ 25.17 ਫੀਸਦੀ ਕਰ ਦਿੱਤੀ ਗਈ।

 

ਇਨ੍ਹਾਂ ਐਲਾਨਾਂ ਦੇ ਬਾਅਦ ਰੁਪਏ ਨੇ ਸ਼ੁਰੂਆਤੀ ਤੇਜ਼ੀ ਨੂੰ ਵੱਡਾ ਕਰਦੇ ਹੋਏ 66 ਪੈਸੇ ਦੀ ਮਜ਼ਬੂਤੀ ਬਣਾ ਲਈ ਅਤੇ 70.68 ਰੁਪਏ ਪ੍ਰਤੀ ਡਾਲਰ ਉਤੇ ਪਹੁੰਚ ਗਿਆ। ਵੀਰਵਾਰ ਨੂੰ ਰੁਪਿਆ 71.34 ਰੁਪਏ ਪ੍ਰਤੀ ਡਾਲਰ ਉਤੇ ਬੰਦ ਹੋਇਆ ਸੀ। ਐਲਾਨ ਦੇ ਬਾਅਦ ਸੈਂਸੇਕਸ ਵੀ ਦੁਪਹਿਰ ਕਰੀਬ 1.26 ਮਿੰਟ ਉਤੇ 1,886 ਅੰਕ ਉਛਲ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Rupee up 66 paise after Finance Minister announcement