ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਰੁਪਿਆ, ਇਹ ਹੈ ਕੀਮਤ

ਆਲਮੀ ਬਾਜ਼ਾਰ ਚ ਕੱਚੇ ਤੇਲ ਦੀ ਕੀਮਤ ਚ ਆਈ ਤੇਜ਼ੀ ਅਤੇ ਦੁਨੀਆ ਦੀ ਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਚ ਆਈ ਮਜ਼ਬੂਤੀ ਨਾਲ ਰੁਪਿਆ ਮੁੜ ਡਾਲਰ ਦੇ ਮੁਕਾਬਲੇ ਕਮਜ਼ੋਰ ਹੋਇਆ ਹੈ। ਰੁਪਿਆ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ ਪਿਛਲ ਸੈਸ਼ਨ ਤੋਂ 6 ਪੈਸੇ ਦੀ ਕਮਜ਼ੋਰੀ ਨਾਲ 69.40 ਰੁਪਏ ਪ੍ਰਤੀ ਡਾਲਰ ਤੇ ਖੁੱਲ੍ਹਣ ਬਾਅਦ ਸ਼ੁਰੂਆਤੀ ਕਾਰੋਬਾਰ ਦੌਰਾਨ 69.47 ਰੁਪਏ ਪ੍ਰਤੀ ਡਾਲਰ ਤੇ ਬਣਿਆ ਹੋਇਆ ਸੀ।

 

ਬਾਜ਼ਾਰ ਦੇ ਜਾਣਕਾਰਾਂ ਮੁਤਾਬਕ ਘਰੇਲੂ ਮੁਦਰਾ ਬਾਜ਼ਾਰ ਖਾੜੀ ਖੇਤਰ ਚ ਪੈਦਾ ਹੋਏ ਤਣਾਅ ਕਾਰਨ ਵੀ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੁਆਰਾ ਇਸ ਸਾਲ ਵਿਆਜ ਦਰਾਂ ਚ ਕਟੌਤੀ ਦਾ ਸੰਕੇਤ ਦਿੱਤੇ ਜਾਣ ਬਾਅਦ ਤੋਂ ਡਾਲਰ ਚ ਕਮਜ਼ੋਰੀ ਆਈ ਸੀ।

 

ਡਾਲਰ ਇੰਡੈਕਸ ਪਿਛਲੇ ਸੈਸ਼ਨ ਦੇ ਮੁਕਾਬਲੇ 0.17 ਫੀਸਦ ਦੀ ਗਿਰਾਵਟ ਨਾਲ 95.808 ਬਣਿਆ ਹੋਇਆ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rupee weakened against the dollar this is the price