ਘੱਟ ਕੀਮਤਾਂ 'ਤੇ ਮਨਪਸੰਦ ਸਮਾਰਟਫ਼ੋਨ ਅਤੇ ਹੋਰ ਜ਼ਰੂਰੀ ਚੀਜ਼ਾਂ ਖ਼ਰੀਦਣ ਦੀ ਉਡੀਕ ਕਰ ਰਹੇ ਲੋਕਾਂ ਲਈ ਖ਼ੁਸ਼ਖਬਰੀ ਹੈ। ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਅਤੇ ਐਮਾਜ਼ਾਨ 'ਤੇ ਸੁਤੰਤਰਤਾ ਦਿਵਸ ਦੀ ਸੇਲ ਅੱਜ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ।
ਇਸ ਵਾਰ Amazon Freedom Sale 2019 ਐਮਾਜ਼ਾਨ 'ਤੇ 'ਫ੍ਰੀਡਮ ਸੇਲ' ਹੋਵੇਗੀ, ਜੋ 8 ਤੋਂ 11 ਅਗਸਤ ਤੱਕ ਚੱਲੇਗੀ। ਦੂਜੇ ਪਾਸੇ, ਫਿਲਪਕਾਰਟ ਉੱਤੇ 8 ਤੋਂ 10 ਅਗਸਤ ਤੱਕ ਚੱਲਣ ਵਾਲੀ ਇਸ ਸੇਲ ਨੂੰ ‘ਨੈਸ਼ਨਲ ਸ਼ਾਪਿੰਗ ਡੇਅਜ਼’ (Flipkart National Shopping Days) ਦਾ ਨਾਮ ਦਿੱਤਾ ਹੈ।
ਫਲਿੱਪਕਾਰਟ ਅਤੇ ਐਮਾਜ਼ਾਨ ਦੀ ਸੇਲ ਵਿੱਚ ਮੋਬਾਈਲ, ਲੈਪਟਾਪ, ਟੀਵੀ ਦੇ ਨਾਲ-ਨਾਲ ਬਹੁਤ ਸਾਰੇ ਇਲੈਕਟ੍ਰਾਨਿਕ ਅਤੇ ਗੇਜੇਟ੍ਰਸ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਨਾਲ ਹੀ ਘਰੇਲੂ ਉਪਕਰਨ ਅਪਲਾਇੰਸ ਅਤੇ ਮੋਬਾਈਲ ਉਪਕਰਨਾਂ 'ਤੇ ਵੀ ਛੋਟ ਮਿਲ ਰਹੀ ਹੈ।
ਐਮਾਜ਼ਾਨ ਫ੍ਰੀਡਮ ਸੇਲ 2019 ਦਾ ਆਗਾਜ਼ ਪ੍ਰਾਈਮ ਮੈਂਬਰਾਂ ਲਈ ਸ਼ੁਰੂ ਹੋ ਚੁੱਕਾ ਹੈ। ਹੋਰ ਗਾਹਕਾਂ ਲਈ ਸੇਲ ਅੱਜ ਅੱਧੀ ਰਾਤ ਯਾਨੀ 8 ਅਗਸਤ ਨੂੰ ਸ਼ੁਰੂ ਹੋਵੇਗੀ। ਐਮਾਜ਼ਾਨ ਨੇ ਸੇਲ ਲਈ ਐਸਬੀਆਈ ਬੈਂਕ ਨਾਲ ਹੱਥ ਮਿਲਾਇਆ ਹੈ। ਇਸ ਦਾ ਮਤਲਬ ਐਸਬੀਆਈ ਬੈਂਕ ਦੇ ਕ੍ਰੈਡਿਟ ਕਾਰਡ ਨਾਲ ਅਦਾਇਗੀ 'ਤੇ 10 ਪ੍ਰਤੀਸ਼ਤ ਦਾ ਡਿਸਕਾਊਂਟ (ਵੱਧ ਤੋਂ ਵੱਧ 1500 ਰੁਪਏ) ਮਿਲੇਗਾ।
ਫ੍ਰੀਡਮ ਸੇਲ 2019 ਵਿੱਚ ਐਕਸਚੇਂਜ ਆੱਫਰ, ਗ਼ੈਰ-ਵਿਆਜ ਵਾਲੀ ਈਐਮਆਈ, 'ਐਮਾਜ਼ਾਨ ਪੇ' ਕੈਸ਼ਬੈਕ ਅਤੇ ਮੋਬਾਈਲ ਫੋਨ, ਲੈਪਟਾਪ, ਟੀ ਆਡੀਓ ਗੀਅਰ ਅਤੇ ਹੋਰ ਉਤਪਾਦਾਂ 'ਤੇ ਆਫ਼ਰ ਦਿੱਤੇ ਜਾ ਰਹੇ ਹਨ। ਅਜੇ ਇਹ ਆਫਰਸ ਸਿਰਫ਼ ਪ੍ਰਾਇਮ ਮੈਂਬਰਾਂ ਲਈ ਹੀ ਹਨ।