ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਮਸੰਗ ਦੇ ਕੈਂਸਰ ਪੀੜਤ ਕਰਮਚਾਰੀਆਂ ਨੇ ਜਿੱਤਿਆ 95-95 ਲੱਖ ਦਾ ਮੁਆਵਜ਼ਾ

1 / 3samsung mobile factory

2 / 3ਸੈਮਸੰਗ ਦੇ ਕੈਂਸਰ ਪੀੜਤ ਕਰਮਚਾਰੀਆਂ ਨੇ ਜਿੱਤਿਆ 95-95 ਲੱਖ ਦਾ ਮੁਆਵਜ਼ਾ

3 / 3ਸੈਮਸੰਗ ਦੇ ਕੈਂਸਰ ਪੀੜਤ ਕਰਮਚਾਰੀਆਂ ਨੇ ਜਿੱਤਿਆ 95-95 ਲੱਖ ਦਾ ਮੁਆਵਜ਼ਾ

PreviousNext

ਸੈਮਸੰਗ ਇਲੈਕਟ੍ਰੋਨਿਕਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਵਰਕਰਾਂ ਤੋਂ ਮੁਆਫੀ ਮੰਗ ਲਈ ਜਿਨ੍ਹਾਂ ਨੂੰ ਸੈਮੀਕੰਡਕਟਰ ਫੈਕਟਰੀਆਂ `ਚ ਕੰਮ ਕਰਨ ਦੌਰਾਨ ਕੈਂਸਰ ਸਮੇਤ ਕਈ ਬੀਮਾਰੀਆਂ ਹੋ ਗਈਆਂ ਸਨ। ਇਸ ਤਰ੍ਹਾਂ ਕਈ ਸਾਲ ਪੁਰਾਣਾ ਇਹ ਵਿਵਾਦ ਆਖਰਵਾਰ ਨਿੱਬੜ ਗਿਆ ਹੈ। ਕੰਪਨੀ ਦੇ ਸਹਾਇਕ ਪ੍ਰਧਾਨ ਕਿਮ-ਕਿ-ਨਮ ਨੇ ਕਿਹਾ ਕਿ ਅਸੀਂ ਉਨ੍ਹਾਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਦੇ ਹਾਂ ਜਿਨ੍ਹਾਂ ਨੂੰ ਕੈਂਸਰ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸੈਮੀਕੰਡਕਟਰ ਅਤੇ ਐਲ.ਸੀ.ਡੀ. ਫੈਕਟਰੀਆਂ `ਚ ਸਿਹਤ ਦੇ ਖਤਰੇ ਨੂੰ ਸਹੀ ਢੰਗ ਨਾਲ ਸਾਂਭਣ `ਚ ਅਸਫਲ ਰਹੇ।


ਜਾਣਕਾਰੀ ਮੁਤਾਬਕ ਸੈਮਸੰਗ ਦੀਆਂ ਫੈਕਟਰੀਆਂ `ਚ ਕੰਮ ਕਰਨ ਵਾਲੇ ਲਗਭਗ 240 ਲੋਕ ਕੰਮ ਕਰਨ ਦੇ ਖਤਰਨਾਕ ਹਾਲਾਤਾਂ ਕਾਰਨ ਬੀਮਾਰ ਹੋ ਗਏ। ਇਨ੍ਹਾਂ `ਚੋਂ ਕਰੀਬ 80 ਦੀ ਮੌਤ ਹੋ ਗਈ। ਪੀੜਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪੱਖ `ਚ ਮੁਹਿੰਮ ਚਲਾਉਣ ਵਾਲੇ ਗਰੁੱਪਾਂ ਨੇ ਸੈਮਸੰਗ ਖਿਲਾਫ ਲੰਬੀ ਕਾਨੂੰਨੀ ਜੰਗ ਲੜੀ। ਕਿਹਾ ਜਾਂਦਾ ਹੈ ਕਿ ਕੁਝ ਦਾਅਵੇਦਾਰ ਤਾਂ 1984 `ਚ ਬੀਮਾਰ ਹੋਏ ਸਨ। ਇਸ ਮਹੀਨੇ ਸੈਮਸੰਗ ਨੇ ਡੀਲ ਤਹਿਤ ਹਰ ਪੀੜਤ ਕਰਮਚਾਰੀ ਲਈ 1.33 ਲੱਖ ਡਾਲਰ (ਲਗਭਗ 95 ਲੱਖ ਰੁਪਏ) ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ।

 

ਦੱਸਣਯੋਗ ਹੈ ਕਿ ਸਾਲ 2007 `ਚ ਇਹ ਵਿਵਾਦ ਪਹਿਲੀ ਵਾਰ ਸਾਹਮਣੇ ਆਇਆ ਜਦੋਂ ਸਿਓਲ ਦੇ ਦੱਖਣੀ `ਚ ਸਥਿਤ ਸੁਵੋਨ `ਚ ਸੈਮਸੰਗ ਦੀ ਸੈਮੀਕੰਡਟਰ ਅਤੇ ਡਿਸਪਲੇਅ ਫੈਕਟਰੀਆਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਕੰਮ ਕਰਨ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਕੈਂਸਰ ਹੋ ਗਏ, ਜਿਸ `ਚ ਕਈ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਕਈ ਪੀੜਤਾਂ ਨੇ ਸੈਮਸੰਗ ਦੀ ਮੁਆਫੀ ਨੂੰ ਨਾਕਾਫੀ ਦੱਸਿਆ ਹੈ। ਆਪਣੀ ਧੀ ਨੂੰ ਖੋਹਣ ਵਾਲੇ ਹਵਾਂਗ ਸੈਂਗ-ਗੀਨ ਨੇ ਕਿਹਾ ਕਿ ਅਸੀਂ ਇਸ ਮੁਆਫੀ ਨੂੰ ਸਵੀਕਾਰ ਨਹੀਂ ਕਰਾਂਗੇ।

 

ਜਿ਼ਕਰਯੋਗ ਹੈ ਕਿ ਸੈਂਮਸੰਗ ਇਲੈਕਟ੍ਰੋਨਿਕਸ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਫੋਨ ਅਤੇ ਚਿਪ ਬਣਾਉਣ ਵਾਲੀ ਕੰਪਨੀ ਹੈ। ਇਹ ਸੈਮਸੰਗ ਗਰੁੱਪ ਦੀ ਫਲੈਗਸ਼ਿਪ ਸਬਸਿਡਅਰੀ ਹੈ। ਦੱਖਣੀ ਕੋਰੀਆ ਦੀ ਅਰਥਵਿਵਸਥਾ `ਚ ਸੈਮਸੰਗ ਦਾ ਦਬਦਬਾ ਜਗਜ਼ਾਹਿਰ ਹੈ। ਦੱਖਣੀ ਕੋਰੀਆ ਦੀ ਅਰਥਵਿਵਸਥਾ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਇਸ `ਚ ਸੈਮਸੰਗ ਦੀ ਵੱਡੀ ਭੂਮਿਕਾ ਰਹੀ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Samsung Cancer Victims Employees Worth 95-95 Lacs