ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਅਰਬਾਂ ਰੁਪਏ ਦਾ ਨਿਵੇਸ਼ ਕਰੇਗਾ ਸਊਦੀ ਅਰਬ

ਭਾਰਤ ’ਚ ਅਰਬਾਂ ਰੁਪਏ ਦਾ ਨਿਵੇਸ਼ ਕਰੇਗਾ ਸਊਦੀ ਅਰਬ

ਸਊਦੀ ਅਰਬ ਭਾਰਤ ਦੀ ਆਰਥਿਕ ਵਾਧਾ ਦੀਆਂ ਸੰਭਾਵਨਾਂਵਾਂ ਨੂੰ ਦੇਖਦੇ ਹੋਏ ਦੇਸ਼ ਵਿਚ ਪੇਟ੍ਰੋ ਰਸਾਇਣ, ਬੁਨਿਆਦੀ ਸੰਰਚਨਾ ਅਤੇ ਖਨਨ ਸਮੇਤ ਹੋਰ ਖੇਤਰਾਂ ਵਿਚ 100 ਅਰਬ ਡਾਲਰ ਨਿਵੇਸ਼ ਕਰਨ ਦੀਆਂ ਸੰਭਾਵਨਾਵਾਂ ਦੇਖ ਰਿਹਾ ਹੈ। ਸਊਦੀ ਅਰਬ ਦੇ ਰਾਜਦੂਤ ਡਾ. ਸਊਦ ਬਿਨ ਮੁਹੰਮਦ ਅਲ ਸਾਤੀ ਨੇ ਕਿਹਾ ਕਿ ਭਾਰਤ ਇਕ ਆਕਰਸ਼ਿਕ ਨਿਵੇਸ਼ ਦੀ ਮੰਜ਼ਿਲ ਹੈ। ਸਊਦੀ ਅਰਬ ਤੇਲ, ਗੈਸ ਤੇ ਖਨਨ ਵਰਗੇ ਮੁੱਖ ਖੇਤਰਾਂ  ਵਿਚ ਲੰਬੇ ਸਮੇਂ ਦੇ ਭਾਗੀਦਾਰੀ ਉਤੇ ਗੌਰ ਕਰ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਸਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ਦੀ ਭਾਰਤ ਦੀ ਰਿੰਲਾਇੰਸ ਇੰਡਸਟਰੀਜ਼ ਨਾਲ ਪ੍ਰਸਤਾਵਿਤ ਭਾਗੀਦਾਰੀ ਨਾਲ ਦੋਵਾਂ ਦੇਸ਼ਾਂ ਵਿਚ ਊਰਜਾ ਸਬੰਧਾਂ ਦੀ ਰਣਨੀਤਿਕ ਪੇਟ੍ਰੋਰਸਾਇਣ ਅਤੇ ਲੁਬ੍ਰਿਕੈਂਟ ਬਾਜ਼ਾਰ ਵਿਚ ਅਰਾਮਕੋ ਦੀ ਨਿਵੇਸ਼ ਦੀ ਯੋਜਨਾ ਇਨ੍ਹਾਂ ਖੇਤਰਾਂ ਵਿਚ ਕੰਪਨੀ ਦੇ ਵਿਸ਼ਵ ਵਿਸਥਾਰ ਦੀ ਰਣਨੀਤੀ ਦਾ ਹਿੱਸਾ ਹੈ।

 

ਅਲ ਸਾਤੀ ਨੇ ਕਿਹਾ ਕਿ ਸਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਦੇ ਵਿਜਨ 2030 ਤੋਂ ਵੀ ਦੋਵਾਂ ਦੇਸ਼ਾਂ ਵਿਚ ਵੱਖ ਵੱਖ ਖੇਤਰਾਂ ਵਿਚ ਵਪਾਰ ਤੇ ਕਾਰੋਬਾਰ ਵਿਚ ਜ਼ਿਕਰਯੋਗ ਵਿਸਥਾਰ ਹੋਵੇਗਾ।

 

ਸਊਦੀ ਅਰਬ ਵਿਜਨ 2030 ਦੇ ਤਹਿਤ ਪੈਟ੍ਰੋਲੀਅਮ ਉਤਪਾਦਾਂ ਉਤੇ ਆਰਥਿਕ ਨਿਰਭਰਤਾ ਘੱਟ ਕਰਨ ਦਾ ਯਤਨ ਕਰ ਰਿਹਾ ਹੈ। ਭਾਰਤ ਸਊਦੀ ਅਰਬ ਤੋਂ ਆਪਣੀ ਜ਼ਰੂਰਤ ਦਾ 17 ਫੀਸਦੀ ਕੱਚਾ ਤੇਲ ਅਤੇ 32 ਫੀਸਦੀ ਐਲਪੀਜੀ ਖਰੀਦਾ ਹੈ।

 

ਅਰਾਮਕੋ ਦੇ ਆਈਪੀਓ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਇਹ ਕੰਪਨੀ ਨੂੰ ਵਿਸਥਾਰਤ ਦੁਨੀਆ ਦੇ ਸੰਪਰਕ ਵਿਚ ਲਿਆਂਦਾ ਹੈ। ਭਾਰਤ ਦੇ ਨਾਲ ਭਵਿੱਖ ਸਬੰਧਾਂ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਹਿਕਾ ਕਿ ਦੋਵੇਂ ਦੇਸ਼ਾਂ ਵਿਚ ਸਬੰਧ ਪਹਿਲਾਂ ਹੀ ਕੱਚਾ ਤੇਲ, ਪੈਟਰੋਲੀਐਮ ਉਤਪਾਦਾਂ ਅਤੇ ਐਲਪੀਜੀ ਦੀ ਸਪਲਾਈ ਨੂੰ ਅੱਗੇ ਵਧਾ ਚੁੱਕਿਆ ਹੈ ਅਤੇ ਪੇਟ੍ਰੋ ਰਸਾਇਣ ਤੇ ਖੋਜ ਵਰਗੇ ਖੇਤਰਾਂ ਵਿਚ ਸਾਂਝੀ ਭਾਗੀਦਾਰੀ ਅਤੇ ਨਿਵੇਸ਼ ਉਤੇ ਧਿਆਨ ਦਿੱਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi Arabia may invest 100 billion dollars in India