ਸਊਦੀ ਅਰਬ ਦੇ ਨਵੇਂ ਊਰਜਾ ਮੰਤਰੀ ਸ਼ਹਜਾਦਾ ਅਬਦੁਲਅਜੀਜ ਬਿਨ ਸਲਮਾਨ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਲਈ ਕੱਚੇ ਤੇਲ ਦਾ ਭਰੋਸੇਯੋਗ ਸਪਲਾਈਰ ਬਣਿਆ ਰਹੇਗਾ। ਸਊਦੀ ਅਰਬ ਭਾਰਤ ਵਿਚ ਨਿਵੇਸ਼ ਲਈ ਵੀ ਵਚਨਬੱਧ ਹੈ।
ਪ੍ਰੈਟਰੋਲੀਐਮ ਤੇ ਕੁਦਰਤੀ ਗੈਸ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਮੁਲਾਕਾਤ ਦੌਰਾਨ ਅਜੀਜ ਨੇ ਇਹ ਵਿਸ਼ਵਾਸ ਦਿੱਤਾ। ਧਰਮੇਂਦਰ ਪ੍ਰਧਾਨ ਇਸ ਸਮੇਂ ਤਿੰਨ ਦੇਸ਼ਾਂ ਦੀ ਯਾਤਰਾ ਉਤੇ ਹਨ। ਮੀਟਿੰਗ ਬਾਅਦ ਪ੍ਰਧਾਨ ਨੇ ਟਵੀਟ ਕਰਕੇ ਕਿਹਾ ਕਿ ਸਊਦੀ ਅਰਬ ਦੇ ਨਵੇਂ ਨਿਯੁਕਤ ਊਰਜਾ ਮੰਤਰੀ ਨਾਲ ਮੁਲਾਕਾਤ ਕੀਤੀ।
ਸਊਦੀ ਅਰਬ ਦੇ ਸੁਲਤਾਨ ਸਲਮਾਨ ਨੇ ਪਿਛਲੇ ਹਫਤੇ ਖਾਲਿਦ ਅਲ ਫਲਿਹ ਨੂੰ ਓਪੇਕ ਦੇ ਊਰਜਾ ਮੰਤਰੀ ਤੋਂ ਹਟਾ ਦਿੱਤਾ ਸੀ। ਸਊਦੀ ਮੰਤਰੀ ਨੇ ਭਾਰਤ ਨਾਲ ਹਾਈਡ੍ਰੋਕਾਰਬਨ ਸਪਲਾਈ ਖੇਤਰ ਵਿਚ ਨਿਰੰਤਰ ਹਿੱਸੇਦਾਰੀ ਦਾ ਭਰੋਸਾ ਦਿੱਤਾ ਹੈ।