ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਪੈਟਰੋਲੀਅਮ ਨੂੰ ਖ਼ਰੀਦ ਸਕਦੀ ਹੈ ਸਊਦੀ ਅਰਾਮਕੋ

ਭਾਰਤ ਪੈਟਰੋਲੀਅਮ ਨੂੰ ਖ਼ਰੀਦ ਸਕਦੀ ਹੈ ਸਊਦੀ ਅਰਾਮਕੋ

ਵਿਸ਼ਵ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਊਦੀ ਅਰਾਮਕੋ ਭਾਰਤ ਵਿੱਚ ਆਪਣੇ ਪੈਰ ਜਮਾਉਣ ਦੇ ਜਤਨਾਂ ਵਿੱਚ ਹੈ। ਇਹ ਕੰਪਨੀ ਹੁਣ ਭਾਰਤ ਦੀ ਨਵਰਤਨ ਤੇਲ ਤੇ ਗੈਸ ਕੰਪਨੀ BPCL ਭਾਰਤ ਪੈਟਰੋਲੀਅਮ ਦੀ ਹਿੱਸੇਦਾਰੀ ਖ਼ਰੀਦਣ ਦੀ ਇੱਛੁਕ ਹੈ। ਉਂਝ ਹਾਲੇ ਸਰਕਾਰ ਵੱਲੋਂ ਕੋਈ ਬਿਆਨ ਜਾਰੀ ਨਹੀਂ ਹੋਇਆ।

 

 

ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਸੌਦਾ 510 ਰੁਪਏ ਤੋਂ 1,100 ਰੁਪਏ ਪ੍ਰਤੀ ਸ਼ੇਅਰ ਤੱਕ ਹੋ ਸਕਦਾ ਹੈ। ਇਸ ਖ਼ਬਰ ਤੋਂ ਬਾਅਦ BPCL ਦੇ ਸ਼ੇਅਰ ਵਿੱਚ ਜ਼ੋਰਦਾਰ ਤੇਜ਼ੀ ਆਈ ਹੈ। NSE ਵਿੱਚ BPCL ਦਾ ਸ਼ੇਅਰ 5 ਫ਼ੀ ਸਦੀ ਉੱਤੇ ਭਾਵ 515 ਰੁਪਏ ਤੱਕ ਪੁੱਜ ਗਿਆ ਹੈ। BPCL ਵਿੱਚ ਕੇਂਦਰ ਸਰਕਾਰ ਦੀ ਹਿੱਸੇਦਾਰੀ 53.29 ਫ਼ੀ ਸਦੀ ਹੈ।

 

 

ਬੀਤੇ ਦਿਨੀਂ ਮੋਦੀ ਸਰਕਾਰ ਨੇ BPCL ਦਾ ਨਾਂਅ ਲਏ ਬਿਨਾ ਹਿੱਸਾ ਵਿਕਰੀ ਲਈ ਸਲਾਹਕਾਰ ਨਿਯੁਕਤ ਕਰਨ ਦਾ ਇਸ਼ਤਿਹਾਰ ਦਿੱਤਾ ਸੀ। ਸਊਦੀ ਅਰਾਮਕੋ ਦੁਨੀਆ ਦੀ ਸਭ ਤੋਂ ਵੱਧ ਮੁਨਾਫ਼ੇ ਵਾਲੀ ਤੇਲ ਕੰਪਨੀ ਹੈ। ਕੰਪਨੀ ਨੇ ਪਿੱਛੇ ਜਿਹੇ ਪਹਿਲੀ ਵਾਰ ਆਪਣੇ ਵਿੱਤੀ ਅੰਕੜੇ ਦਾ ਖ਼ੁਲਾਸਾ ਕੀਤਾ ਹੈ। ਸਾਲ 2018 ੌਰਾਨ ਅਰਾਮਕੋ ਦਾ ਮੁਨਾਫ਼ਾ 111.1 ਅਰਬ ਡਾਲਰ ਰਿਹਾ, ਜੋ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਨਾਲ ਜੁੜੀਆਂ ਦੁਨੀਆਂ ਦੀਆਂ ਕੰਪਨੀਆਂ ਦਾ ਨਹੀਂ ਹੈ।

 

 

ਅਰਾਮਕੋ ਭਾਵ ‘ਅਰਬੀ–ਅਮਰੀਕਨ ਆਇਲ ਕੰਪਨੀ’ ਦੀ ਸਥਾਪਨਾ ਅਮਰੀਕੀ ਤੇਲ ਕੰਪਨੀ ਨੇ ਕੀਤੀ ਸੀ। ਸਊਦੀ ਅਰਬ ਨੇ 1970 ਦੇ ਦਹਾਕਿਆਂ ਵਿੱਚ ਇਸ ਦਾ ਕੌਮੀਕਰਨ ਕਰ ਦਿੱਤਾ ਸੀ। ਪਾਰਦਰਸ਼ਤਾ ਨੂੰ ਲੈ ਕੇ ਇਹ ਕੰਪਨੀ ਵਿਵਾਦਾਂ ਵਿੱਚ ਘਿਰੀ ਰਹੀ ਹੈ।

 

 

ਕੇਂਦਰ ਸਰਕਾਰ ਪੈਟਰੋਲੀਅਮ ਮੰਤਰਾਲੇ ਦੀ BPCL ਵਿੱਚ ਹਿੱਸਾ ਵੇਚਣਾ ਚਾਹੁੰਦੀ ਹੈ। ਇਸ ਕੰਪਨੀ ਵਿੱਚ ਭਾਰਤ ਸਰਕਾਰ ਦੀ ਹਿੱਸੇਦਾਰੀ 53.29 ਫ਼ੀ ਸਦੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Saudi Aramko may purchase Bharat Petroleum