ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਖਾਤਾਧਾਰਕ ਸਾਵਧਾਨ, ਡਾਟਾ ਲੀਕ ਹੋਣ ਦਾ ਡਰ

SBI ਖਾਤਾਧਾਰਕ ਸਾਵਧਾਨ, ਡਾਟਾ ਹੋ ਸਕਦਾ ਲੀਕ

ਜੇਕਰ ਤੁਹਾਡਾ ਬੈਂਕ ਅਕਾਉਂਟ ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਵਿਚ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਬੈਂਕ ਦੀ ਇਕ ਗਲਤੀ ਨਾਲ ਤੁਹਾਡਾ ਨਿੱਜੀ ਡਾਟਾ ਖਤਰੇ ਵਿਚ ਆ ਗਿਆ ਹੈ। ਅਮਰਿਕੀ ਟੇਕ ਵੈਬਸਾਈਟ ਟੇਕ ਕ੍ਰੰਚ ਦੀ ਜਾਰੀ ਰਿਪੋਰਟ ਮੁਤਾਬਕ ਐਸਬੀਆਈ ਆਪਣੇ ਸਰਵਰ ਨੂੰ ਪਾਸਵਰਡ ਲਗਾਉਣਾ ਭੁੱਲ ਗਿਆ, ਇਸ ਨਾਲ ਲੱਖਾਂ ਖਾਤਾਧਾਰਕਾਂ ਦੀ ਜਾਣਕਾਰੀਆਂ ਜਨਤਕ ਹੋਣ ਦਾ ਖਤਰਾ ਹੈ। ਇਹ ਰਿਪੋਰਟ ਟੇਕ ਕ੍ਰੰਚ ਦੀ ਵੈਬਸਾਈਟ ਉਤੇ ਉਪਲੱਬਧ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਇਸ ਰਿਪੋਰਟ ਆਉਣ ਦੇ ਬਾਅਦ ਐਸਬੀਆਈ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਐਸਬੀਆਈ ਡਾਟਾ ਸੁਰੱਖਿਆ ਨੂੰ ਲੈ ਕੇ ਸਾਵਧਾਨੀ ਵਰਤਦਾ ਹੈ। ਪ੍ਰੰਤੂ ਇਸ ਰਿਪੋਰਟ ਆਉਣ ਬਾਅਦ ਉਹ ਇਸ ਦੀ ਜਾਂਚ ਕਰ ਰਹੇ ਹਨ।

 

ਰਿਪੋਰਟ ਮੁਤਾਬਕ ਦੇਸ਼ ਦੇ ਸਭ ਤੋਂ ਵੱਡੇ ਜਨਤਕ ਸੈਕਟਰ ਬੈਂਕ ਨੇ ਆਪਣੇ ਸਰਵਰ ਨੂੰ ਪਾਸਵਰਡ ਨਾਲ ਸੁਰੱਖਿਅਤ ਨਹੀਂ ਕੀਤਾ। ਇਸ ਨਾਲ ਕੋਈ ਵੀ ਐਸਬੀਆਈ ਦੇ ਲੱਖਾਂ ਖਾਤਾਧਾਰਕਾਂ ਦੇ ਡਾਟੇ ਦੀ ਜਾਣਕਾਰੀ ਨੂੰ ਦੇਖ ਸਕਦਾ ਹੈ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਕਿ ਸਰਵਰ ਕਿੰਨਾ ਸਮਾਂ ਖੁਲ੍ਹਾ ਰਿਹਾ, ਪ੍ਰੰਤੂ ਜਿੰਨੀ ਦੇਰ ਉਹ ਖੁੱਲ੍ਹਾ ਰਿਹਾ ਉਨੀਂ ਦੇਰ ਵਿਚ ਕੋਈ ਵੀ ਉਸਦਾ ਲਾਭ ਉਠਾ ਸਕਦਾ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

SBI Quick ਦੀ ਵਰਤੋਂ ਕਰਨ ਵਾਲਿਆਂ ਦਾ ਡਾਟਾ ਲੀਕ ਹੋਣ ਦਾ ਡਰ ਜ਼ਿਆਦਾ ਹੈ। ਐਸਬੀਆਈ ਦਾ ਸਰਵਰ ਇਕ ਖੇਤਰੀ ਮੁੰਬਈ ਸਥਿਤ ਡਾਟਾ ਸੈਂਟਰ ਵਿਚ ਹੈ। ਇਸ ਸਰਵਰ ਵਿਚ ਬੈਂਕ ਦੇ SBI Quick ਐਪ ਦਾ ਡਾਟਾ ਪਿਛਲੇ ਦੋ ਮਹੀਨਿਆਂ ਤੋਂ ਸਟੋਰ ਹੋ ਰਿਹਾ ਸੀ। ਇਹ ਐਪ ਕਾਲ ਅਤੇ ਮੈਸੇਜ ਰਾਹੀਂ ਖਾਤਾਧਾਰਕਾਂ ਨੂੰ ਉਨ੍ਹਾਂ ਦੇ ਅਕਾਉਂਟ ਸਬੰਧੀ ਜਾਣਕਾਰੀਆਂ ਉਪਲੱਬਧ ਕਰਵਾਉਂਦਾ ਹੈ। ਇਸ ਐਪ ਦੀ ਵਰਤੋਂ ਲਈ ਖਾਤਾਧਾਰਕ ਨੂੰ ਉਨ੍ਹਾਂ ਦੇ ਖਾਤੇ ਸਬੰਧੀ ਬੇਸਿਕ ਜਾਣਕਾਰੀ ਦੇਣੀ ਹੁੰਦੀ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI account holder data unprotected on server without password