ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਗਾਹਕਾਂ ਨੂੰ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਨੂੰ ਅਪਡੇਟ ਕਰਨ ਲਈ ਕਿਹਾ ਹੈ। ਜੇ ਤੁਹਾਡੇ ਨਿੱਜੀ ਵੇਰਵੇ ਜਿਵੇਂ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਨੂੰ ਬੈਂਕ ਨਾਲ ਅਪਡੇਟ ਨਹੀਂ ਹੈ, ਤਾਂ ਤੁਰੰਤ ਇਸ ਨੂੰ ਠੀਕ ਕਰ ਲਓ ਕਿਉਂਕਿ ਜੇ ਤੁਸੀਂ ਅਜਿਹਾ ਨਹੀਂ ਕਰਦੇ ਹੋ ਤਾਂ ਤੁਸੀਂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ।
ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਐਸਬੀਆਈ ਗਾਹਕਾਂ ਨੂੰ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਨੂੰ ਅਪਡੇਟ ਕਰਨ ਲਈ ਕਿਹਾ ਹੈ। ਟਵੀਟ ਵਿੱਚ ਬੈਂਕ ਨੇ ਕਿਹਾ ਹੈ ਕਿ ਗਾਹਕ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਨੂੰ ਤੁਰੰਤ ਅਪਡੇਟ ਕਰਨ ਤਾਂ ਜੋ ਕੋਈ ਮਹੱਤਵਪੂਰਨ ਜਾਣਕਾਰੀ ਰਹਿ ਨਾ ਜਾਵੇ।
ਜ਼ਰੂਰੀ ਹੈ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਨੂੰ ਅਪਡੇਟ ਕਰਨਾ...
1. ਓਟੀਪੀ, ਪਿਨ (PIN), ਐਕਟਿਵੇਸ਼ਨ ਸੁਨੇਹਾ ਸਹੀ ਮੋਬਾਈਲ ਨੰਬਰ ਅਤੇ ਈਮੇਲ ਆਈਡੀ 'ਤੇ ਆ ਸਕੇ।
2 ਅਕਾਊਂਟ ਸਟੇਟਮੈਂਟ ਸਹੀ ਈਮੇਲ ਆਈ ਉੱਤੇ ਆਵੇ। ਗਲਤ ਜਗ੍ਹਾ ਜਾਣ ਜਾਂ ਨਾ ਮਿਲਣ 'ਤੇ ਤੁਹਾਨੂੰ ਮੁਸੀਬਤ ਹੋ ਸਕਦੀ ਹੈ।
3 ਐਸਬੀਆਈ ਬੈਂਕ ਜੋ ਵੀ ਮਹੱਤਵਪੂਰਨ ਜਾਣਕਾਰੀ ਜਾਂ ਅਲਰਟ ਗਾਹਕਾਂ ਨੂੰ ਭੇਜਦਾ ਹੈ, ਉਹ ਤੁਹਾਨੂੰ ਮਿਲ ਸਕੇ।
ਜਾਣਕਾਰੀ ਕਿਵੇਂ ਅਪਡੇਟ ਕਰੀਏ ..
1 ਆਪਣੇ ਇੰਟਰਨੈਟ ਬੈਂਕਿੰਗ ਖਾਤੇ ਵਿੱਚ ਲੌਗਇਨ ਕਰੋ
2 ਮਾਈ ਅਕਾਊਂਟ ਅਤੇ ਪ੍ਰੋਫਾਈਲ 'ਤੇ ਕਲਿੱਕ ਕਰੋ
3. ਪ੍ਰੋਫਾਈਲ ਦੀ ਚੋਣ ਕਰੋ ਅਤੇ ਨਿੱਜੀ ਵੇਰਵਿਆਂ ਵਿੱਚ ਮੋਬਾਈਲ ਨੰਬਰ ਅਤੇ ਈਮੇਲ ਆਈਡੀ 'ਤੇ ਕਲਿੱਕ ਕਰੋ
4 ਆਪਣੇ ਵੇਰਵਿਆਂ ਨੂੰ ਅਪਡੇਟ ਕਰੋ
5 ਤੁਸੀਂ ਆਪਣੀ ਨਜ਼ਦੀਕੀ ਐਸਬੀਆਈ ਬੈਂਕ ਬ੍ਰਾਂਚ ਵਿੱਚ ਜਾ ਕੇ ਨਿੱਜੀ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ।