ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਗਾਹਕਾਂ ਨੂੰ ਸੁਰੱਖਿਅਤ ਬੈਂਕਿੰਗ ਸਹੂਲਤ ਪ੍ਰਦਾਨ ਕਰਨ ਲਈ ਕਈ ਕਦਮ ਚੁੱਕਦੇ ਹਨ। ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਗਾਹਕਾਂ ਨੂੰ ਚੇਤਾਵਨੀ ਦਿੱਤੀ ਹੈ।
ਐਸਬੀਆਈ ਨੇ ਆਪਣੇ ਗਾਹਕਾਂ ਨੂੰ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਏਟੀਐਮ ਦੀ ਵਰਤੋਂ ਕਰਦਿਆਂ ਸਾਵਧਾਨ ਰਹਿਣ ਲਈ ਕਿਹਾ ਹੈ। ਐਸਬੀਆਈ ਬੈਂਕ ਨੇ ਆਪਣੇ ਗਾਹਕਾਂ ਨੂੰ ਸੁਚੇਤ ਰਹਿਣ ਅਤੇ ਕੁਝ ਸਾਵਧਾਨੀਆਂ ਵਰਤਣ ਲਈ ਕਿਹਾ ਹੈ।
Your ATM CARD & PIN are important. Here are some tips to keep your money - safe & secured. For information, please visit -https://t.co/dqeuQ4j0JI pic.twitter.com/NUaFB6jOmg
— State Bank of India (@TheOfficialSBI) January 22, 2020
ਬੈਂਕ ਨੇ ਦਿੱਤੀ ਇਹ ਸਲਾਹ
- ਬੈਂਕ ਨੇ ਕਿਹਾ ਹੈ ਕਿ ਆਪਣੇ ਬੈਂਕ ਖਾਤੇ ਜਾਂ ਫੋਨ 'ਤੇ ਆਨਲਾਈਨ ਬੈਂਕਿੰਗ ਦੀ ਜਾਣਕਾਰੀ ਨੂੰ ਫੋਨ ਵਿੱਚ ਸੇਵ ਨਾ ਕਰੋ। ਬੈਂਕ ਖਾਤਾ ਨੰਬਰ, ਪਾਸਵਰਡ, ਏਟੀਐਮ ਕਾਰਡ ਨੰਬਰ ਜਾਂ ਇਸ ਦੀ ਤਸਵੀਰ ਖਿਚ ਕੇ ਨਾ ਰੱਖੋ।
- ਏਟੀਐਮ ਕਾਰਡ ਦੀ ਜਾਣਕਾਰੀ ਨੂੰ ਸਾਂਝਾ ਨਾ ਕਰੋ। ਕਿਸੇ ਦੂਜੇ ਨਾਲ ਨਾਲ ਆਪਣਾ ਏਟੀਐਮ ਜਾਂ ਕੋਈ ਵੀ ਕਾਰਡ ਦੀ ਵਰਤੋਂ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡੀ ਅਕਾਊਂਟ ਦੀ ਜਾਣਕਾਰੀ ਲੀਕ ਹੋ ਸਕਦੀ ਹੈ।
- ਓਟੀਪੀ ਪਿੰਨ ਸ਼ੇਅਰ ਨਾ ਕਰੋ। ਏਟੀਐਮ ਦੀ ਵਰਤੋਂ ਕਰਨ ਤੋਂ ਬਾਅਦ ਵੀ, ਤੁਹਾਡੇ ਫ਼ੋਨ ਉੱਤੇ ਓਟੀਪੀ ਆਉਂਦੀ ਹੈ। ਇਸ ਨੂੰ ਕਿਸੇ ਨਾਲ ਸਾਂਝਾ ਨਾ ਕਰੋ।