ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਬੀਆਈ ਨੇ ਦਿੱਤੀ ਚੇਤਾਵਨੀ: ਜੇ ਇਨ੍ਹਾਂ ਨੰਬਰਾਂ ਤੋਂ ਆਏ ਕਾਲ ਤਾਂ ਹੋ ਜਾਓ ਸਾਵਧਾਨ

ਜੇ ਤੁਸੀਂ ਐਸਬੀਆਈ ਦਾ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਵਰਤਦੇ ਹੋ ਤਾਂ ਸਾਵਧਾਨ ਰਹੋ।  ਸਾਈਬਰ ਠੱਗ ਤੁਹਾਨੂੰ ਰਿਵਾਰਡ ਪੁਆਇੰਟ ਛੁਡਾਉਣ ਦੇ ਨਾਮ ਉੱਤੇ ਤੁਹਾਨੂੰ ਭਾਰੀ ਚੂਨਾ ਲਗਾ ਸਕਦੇ ਹਨ। ਐਸਬੀਆਈ ਨੇ ਆਪਣੇ ਗਾਹਕਾਂ ਨੂੰ ਐਸਐਮਐਸ ਵੀ ਭੇਜੇ ਹਨ ਅਤੇ ਉਨ੍ਹਾਂ ਨੂੰ ਨੰਬਰ ਵੀ ਦੱਸੇ ਹਨ, ਜੋ ਤੁਹਾਡੇ ਨਾਲ ਅਜਿਹੀਆਂ ਧੋਖਾਧੜੀ ਵਾਲੀਆਂ ਕਾਲਾਂ ਕਰ ਸਕਦੇ ਹਨ। 

 

ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਐਸਐਮਐਸ ਵਿੱਚ ਕਿਹਾ ਹੈ ਕਿ ਜੇ ਤੁਹਾਨੂੰ 1800 ਜਾਂ 1860 ਤੋਂ ਸ਼ੁਰੂ ਹੋਣ ਵਾਲੇ ਕਿਸੇ ਨੰਬਰ ਤੋਂ ਕਾਲ ਆਉਂਦੀ ਹੈ, ਤਾਂ ਆਪਣੇ ਕ੍ਰੈਡਿਟ ਕਾਰਡ ਦਾ ਕੋਈ ਵੇਰਵਾ ਸਾਂਝਾ ਨਾ ਕਰੋ।

 

 


ਇਹੀ ਨਹੀਂ ਬੈਂਕ ਨੇ ਕੋਰੋਨਾ ਵਾਇਰਸ ਨਾਲ ਸਬੰਧਤ ਈ-ਮੇਲ ਜਾਂ ਸੋਸ਼ਲ ਮੀਡੀਆ ਪੋਸਟ ਦਾ ਜਵਾਬ ਦੇਣ ਨੂੰ ਲੈ ਕੇ ਚੇਤਾਵਨੀ ਦਿੰਦੇ ਹੋਏ ਟਵੀਟ ਕੀਤਾ ਹੈ ਕਿ ਪਹਿਲਾਂ ਪੱਕਾ ਕਰੋ ਕਿ ਤੁਸੀਂ ਜਾਣਕਾਰੀ ਦੇ ਸਰੋਤ ਅਤੇ ਭਰੋਸੇਯੋਗਤਾ ਦੀ ਜਾਂਚ ਕਰੋ। ਇਸ ਤੋਂ ਇਲਾਵਾ ਕਿਸੇ ਨਾਲ ਕੋਈ ਵਿਅਕਤੀ ਜਾਂ ਵਿੱਤੀ ਵੇਰਵੇ ਸਾਂਝੇ ਨਾ ਕਰੋ।
 

ਦੱਸਣਯੋਗ ਹੈ ਕਿ  EMI ਰੁਕਵਾਉਣ ਦੇ ਨਾਮ ਉੱਤੇ ਵੀ ਹੁਣ ਸਾਈਬਰ ਠੱਗ ਸਰਗਰਮ ਹੋ ਗਏ ਹਨ। ਤੁਹਾਡੀ ਛੋਟੀ ਹੀ ਅਣਗਹਿਲੀ ਨਾਲ ਸਾਰੀ ਜਮ੍ਹਾਂ ਪੂੰਜੀ ਠੱਗਾਂ ਦੇ ਹੱਥ ਲੱਗ ਸਕਦੀ ਹੈ। ਅਜਿਹੇ ਠੱਗਾਂ ਤੋਂ ਬੱਚਣ ਲਈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਗਾਹਕਾਂ ਨੂੰ ਸੁਚੇਤ ਕੀਤਾ ਹੈ। 

 

ਐਸਬੀਆਈ ਨੇ ਕਿਹਾ ਹੈ ਕਿ ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਲੋਕਾਂ ਨੂੰ ਧੋਖਾ ਦੇਣ ਦੇ ਨਵੇਂ ਤਰੀਕੇ ਲੱਭੇ ਹਨ। ਸਾਈਬਰ ਅਪਰਾਧੀਆਂ ਨੂੰ ਹਰਾਉਣ ਦਾ ਇਕੋ ਇਕ ਢੰਗ ਹੈ ਚੌਕਸ ਅਤੇ ਜਾਗਰੂਕ ਹੋਣਾ ਹੀ ਹੈ।
....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI alerts Be careful if calls are received from numbers starting with 1800 or 1860