ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਨੇ ਤੁਹਾਡੀ ਬਚਤ 'ਤੇ ਚਲਾਈ ਕੈਂਚੀ, ਕਰੋੜਾਂ ਗਾਹਕ ਨੂੰ ਲੱਗੇਗਾ ਝਟਕਾ

ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਇਕ ਵਾਰ ਫਿਰ ਤੁਹਾਡੀ ਬਚਤ 'ਤੇ ਕੈਂਚੀ ਚਲਾ ਦਿੱਤੀ ਹੈ। ਐਸਬੀਆਈ ਨੇ ਫਿਕਸਡ ਡਿਪਾਜ਼ਿਟ (ਐਫਡੀ) 'ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ।

 

ਇਹ ਨਵੀਆਂ ਦਰਾਂ 10 ਜਨਵਰੀ ਤੋਂ ਲਾਗੂ ਹੋ ਗਈਆਂ ਹਨ। ਬੈਂਕ ਨੇ ਇਕ ਤੋਂ 10 ਸਾਲਾਂ ਦੀ ਐਫਡੀਜ਼ ਦੀਆਂ ਦਰਾਂ ਨੂੰ ਘਟਾ ਕੇ 15 ਬੇਸਿਸ ਪੁਆਇੰਟ ਤੱਕ ਘਟਾਈ ਹੈ। ਉਥੇ, 7 ਦਿਨਾਂ ਤੋਂ ਲੈ ਕੇ ਇੱਕ ਸਾਲ ਤੱਕ ਐਫਡੀ ਉੱਤੇ ਇੰਟਰੇਸਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

 

ਇਸ ਤੋਂ ਪਹਿਲਾਂ, ਬੈਂਕ ਨੇ ਇੱਕ ਸਾਲ ਤੋਂ ਵੱਧ ਅਤੇ ਦੋ ਸਾਲਾਂ ਤੋਂ ਘੱਟ ਵਾਲੀ ਐਫਡੀਜ਼ ਤੇ ਵਿਆਜ ਦਰਾਂ ਵਿੱਚ 15 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ। ਹੁਣ ਇਹ ਐਫ ਡੀ ਉੱਤੇ ਨਵੀਂ ਦਰਾਂ....

 


1 ਤੋਂ 45 ਦਿਨਾਂ ਦੀ ਐਫਡੀ - 4.50% ਤੇ ਵਿਆਜ ਦੀ ਦਰ


46 ਦਿਨ ਤੋਂ 179 ਦਿਨ ਐਫਡੀ ਵਿਆਜ ਦਰ - 5.50%


180 ਦਿਨ ਤੋਂ 210 ਦਿਨ ਅਤੇ 211 ਦਿਨ ਅਤੇ 1 ਸਾਲ ਤੋਂ ਘੱਟ ਦੀ ਐਫਡੀ ਤੇ ਵਿਆਜ ਦਰ - 5.80 ਪ੍ਰਤੀਸ਼ਤ


ਇਕ ਸਾਲ ਤੋਂ 10 ਸਾਲ ਦੀ ਐਫਡੀ ਉੱਤੇ ਵਿਆਜ ਦਰ 6.25 ਪ੍ਰਤੀਸ਼ਤ ਤੋਂ ਘਟਾ ਕੇ 6.10 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਐਸਬੀਆਈ ਬੈਂਕ ਨੇ ਇਸ ਐਫਡੀ 'ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ।

5 ਤੋਂ 2 ਸਾਲ ਤੋਂ ਘੱਟ,  2 ਸਾਲ ਅਤੇ 3 ਸਾਲ ਤੋਂ ਘੱਟ, 3 ਸਾਲ ਅਤੇ 5 ਸਾਲ ਤੋਂ ਘੱਟ, 5 ਤੋਂ 10 ਸਾਲ ਦੀ ਐਫਡੀ ਉੱਤੇ ਵਿਆਜ ਦਰ 6.10 ਫੀਸਦੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: SBI bank cuts interest rate on your saving like Fixed deposit check new rates