ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI: ਹੁਣ ਇੱਕ ਮਹੀਨੇ 'ਚ ਇੰਨੀ ਵਾਰ ਮੁਫ਼ਤ ਕੱਢ ਸਕੋਗੇ ATM ਤੋਂ ਪੈਸੇ

ਜੇ ਤੁਹਾਡਾ ਵੀ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਵਿੱਚ ਖਾਤਾ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਲਾਭਦਾਇਕ ਹੈ। ਐਸਬੀਆਈ ਦੇ ਏਟੀਐਮ ਤੋਂ ਪੈਸੇ ਕਢਵਾਉਣ ਅਤੇ ਬੈਂਕ ਸ਼ਾਖਾਵਾਂ ਤੋਂ ਪੈਸੇ ਕਢਵਾਉਣ ਅਤੇ ਜਮ੍ਹਾਂ ਕਰਨ ਦੇ ਨਿਯਮ ਬਦਲ ਗਏ ਹਨ। ਹੁਣ ਐਸਬੀਆਈ ਗਾਹਕ ਸਿਰਫ਼ 12 ਵਾਰ ਏਟੀਐਮ ਤੋਂ ਪੈਸੇ ਕਢਵਾ ਸਕਣਗੇ।

 

ਐਸਬੀਆਈ ਏਟੀਐਮ ਤੋਂ 12 ਵਾਰ ਮੁਫ਼ਤ ਨਿਕਾਸੀ
 

ਐਸਬੀਆਈ ਏਟੀਐਮ ਤੋਂ ਮੁਫ਼ਤ ਨਿਕਾਸੀ ਦੀ ਸੀਮਾ ਵਧਾ ਦਿੱਤੀ ਜਾਵੇਗੀ। ਮੈਟਰੋ ਸਿਟੀ ਦੇ ਗਾਹਕ ਐਸਬੀਆਈ ਏਟੀਐਮ ਤੋਂ 10 ਵਾਰ ਮੁਫ਼ਤ ਟ੍ਰਾਂਜੈਕਸ਼ਨ ਕਰ ਸਕਦੇ ਹਨ, ਦੂਜੇ ਸ਼ਹਿਰਾਂ ਵਿੱਚ ਸੀਮਾ ਵਧਾ ਕੇ 12 ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਐਸਬੀਆਈ ਦੇ ਖਾਤੇ ਵਿੱਚ ਨਿਰਧਾਰਤ ਮਾਸਿਕ ਔਸਤ ਬੈਲੈਂਸ (ਐਮਏਬੀ) ਨਾ ਬਣਾਈ ਰੱਖਣ ਲਈ ਜ਼ੁਰਮਾਨੇ ਦੀ ਰਕਮ ਵਿੱਚ ਵੀ 80 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ।

 

SBI ਬੈਂਕ ਤੋਂ ਨਕਦੀ ਕਢਾਉਣਾ
 

- ਐਸਬੀਆਈ ਖਾਤਾ ਧਾਰਕ, ਜਿਨ੍ਹਾਂ ਦਾ ਮਾਸਿਕ ਬੈਲੇਂਸ ਔਸਤਨ 25000 ਰਹਿੰਦਾ ਹੈ, ਉਹ ਬੈਂਕ   ਸ਼ਾਖ਼ਾ ਤੋਂ 2 ਵਾਰ ਮੁਫ਼ਤ ਨਕਦੀ ਕਢਵਾ ਸਕਦੇ ਹਨ। 
- 25000 ਤੋਂ 50000 ਦੇ ਔਸਤਨ ਬੈਲੇਂਸ ਵਾਲੇ ਖਾਤਾ ਧਾਰਕ 10 ਵਾਰ ਮੁਫ਼ਤ ਨਕਦੀ ਕਢਵਾ ਸਕਦੇ ਹਨ। 
-50000 ਰੁਪਏ ਤੋਂ ਲੈ ਕੇ 1,00,000 ਰੁਪਏ ਤੱਕ ਦੇ ਔਸਤ ਬੈਲੇਂਸ ਵਾਲੇ ਖਾਤਾਧਾਰਕ 15 ਵਾਰ ਬੈਂਕ ਸ਼ਾਖ਼ਾ ਤੋਂ ਮੁਫ਼ਤ ਨਕਦੀ ਕਢਵਾ ਸਕਦੇ ਹਨ। 
- 1,00,000 ਰੁਪਏ ਤੋਂ ਵੱਧ ਔਸਤ ਬੈਲੇਂਸ ਵਾਲੇ ਖਾਤਾਧਾਰਕ ਨੂੰ ਬੈਂਕ ਬ੍ਰਾਂਚ ਤੋਂ ਨਕਦੀ ਕਢਵਾਉਣ ਲਈ ਕੋਈ ਪਾਬੰਦੀ ਨਹੀਂ ਹੈ। ਉਹ ਬੈਂਕ ਸ਼ਾਖ਼ਾ ਤੋਂ 15 ਵਾਰ ਮੁਫ਼ਤ ਨਕਦੀ ਕਢਵਾ ਸਕਦੇ ਹਨ। 
- ਮੁਫ਼ਤ ਸੀਮਾ ਤੋਂ ਬਾਅਦ, ਨਕਦੀ ਕਢਵਾਉਣ ਲਈ 50 ਰੁਪਏ ਅਤੇ ਜੀਐਸਟੀ ਦੇਣੇ ਪੈਣਗੇ।

 

3 ਵਾਰ ਨਕਦ ਡਿਪੋਜਿਟ ਟ੍ਰਾਂਕਜੇਕਸ਼ਨ
 
ਐਸਬੀਆਈ ਹੁਣ ਇੱਕ ਮਹੀਨੇ ਵਿੱਚ 3 ਮੁਫ਼ਤ ਨਕਦ ਡਿਪੋਜਿਟ ਟ੍ਰਾਂਜੇਕਸ਼ਨ ਮਹੀਨੇ ਵਿੱਚ ਦੇਵੇਗਾ। ਇਸ ਤੋਂ ਬਾਅਦ ਬੈਂਕ ਤੁਹਾਡੇ ਤੋਂ 50 ਰੁਪਏ ਅਤੇ ਜੀ.ਐੱਸ.ਟੀ. ਚਾਰਚ ਕਰੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI bank ke grahak ATM se itni baar free me nikal payenge paise