ਜੇ ਤੁਹਾਨੂੰ ਭਾਰਤੀ ਸਟੇਟ ਬੈਂਕ (SBI) ਨਾਲ ਕਿਸੇ ਕਿਸਮ ਦੀ ਕੋਈ ਸਮੱਸਿਆ ਜਾਂ ਸ਼ਿਕਾਇਤ ਹੈ, ਤਾਂ ਬੈਂਕ ਤੁਹਾਨੂੰ ਉਸ ਦੇ ਹੱਲ ਲਈ ਇੱਕ ਮੌਕਾ ਦੇ ਰਿਹਾ ਹੈ। ਐਸਬੀਆਈ ਬੈਂਕ ਅੱਜ 22 ਨਵੰਬਰ ਤੋਂ 'ਗਾਹਕ ਮੀਟ' ਆਯੋਜਿਤ ਕਰ ਰਿਹਾ ਹੈ, ਜਿਥੇ ਗਾਹਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਹੱਲ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਗਾਹਕਾਂ ਨੂੰ ਨਵੇਂ ਡਿਜ਼ੀਟਲ ਪੇਮੈਂਟ ਮੋਡ ਦੇ ਵਿਕਲਪਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਸਹੂਲਤਾਂ 'ਚ ਸੁਧਾਰ ਲਿਆਉਣ ਬੈਂਕ ਦਾ ਹੈ ਉਦੇਸ਼
ਕੱਲ੍ਹ ਐਸਬੀਆਈ ਬੈਂਕ 517 ਸਥਾਨਾਂ 'ਤੇ 'ਗਾਹਕ ਮੀਟ' ਦਾ ਆਯੋਜਨ ਕਰ ਰਿਹਾ ਹੈ। ਐਸਬੀਆਈ ਗਾਹਕਾਂ ਨੂੰ 17 ਸਥਾਨਕ ਮੁੱਖ ਦਫ਼ਤਰਾਂ ਰਾਹੀਂ ਜੋੜ ਦੇਵੇਗਾ। ਬੈਂਕ ਗਾਹਕਾਂ ਨੂੰ ਚੰਗੀਆਂ ਸੇਵਾਵਾਂ ਦੇਣ ਲਈ ਅਜਿਹਾ ਕਰ ਰਿਹਾ ਹੈ।
ਡਿਜ਼ੀਟਲ ਪੇਮੈਂਟ ਬਾਰੇ ਦੇਵੇਗਾ ਜਾਣਕਾਰੀ
ਬੈਂਕ ‘ਕਸਟਮਰ ਮੀਟ’ ਵਿੱਚ ਐਸਬੀਆਈ ਗਾਹਕਾਂ ਨੂੰ ਲੈਣ-ਦੇਣ ਲਈ ਡਿਜ਼ੀਟਲ ਪੇਮੈਂਟ ਮੋਡ ਦਾ ਇਸਤੇਮਾਲ ਕਰਨ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਕਾਰੀ ਦੇਵੇਗਾ। ਨਾਲ ਹੀ ਇਹ ਵੀ ਦੱਸਿਆ ਜਾਵੇਗਾ ਕਿ ਡਿਜ਼ੀਟਲ ਪੇਮੈਂਟ ਕਰਦੇ ਸਮੇਂ ਕੀ ਕੀ ਸਾਵਧਾਨੀ ਰੱਖਣੀ ਚਾਹੀਦੀ ਹੈ।
ਦੇ ਸਕਦੇ ਹੋ ਸੁਝਾਅ ਅਤੇ ਫੀਡਬੈਕ
‘ਕਸਟਮਰ ਮੀਟ’ ਵਿੱਚ ਐਸਬੀਆਈ ਕਰਮਚਾਰੀਆਂ ਨਾਲ ਗਾਹਕ ਗੱਲਬਾਤ ਕਰ ਸਕਦੇ ਹਨ। ਨਾਲ ਹੀ ਬੈਂਕ ਦੇ ਪ੍ਰੋਡੈਕਟਸ ਅਤੇ ਸਰਵਿਸ 'ਤੇ ਤੁਹਾਡੀ ਪ੍ਰਤੀਕ੍ਰਿਆ ਅਤੇ ਸੁਝਾਅ ਦਿੱਤੇ ਜਾ ਸਕਦੇ ਹਨ। ਬੈਂਕ ਗਾਹਕ ਸੁਝਾਅ ਦੇ ਆਧਾਰ 'ਤੇ ਤੁਹਾਡੇ ਪ੍ਰੋਡੈਕਟਸ ਵਿੱਚ ਬਦਲਾਅ ਦੀ ਕੋਸ਼ਿਸ਼ ਕਰਨਗੇ।