ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਗ੍ਰਾਹਕਾਂ ਲਈ ਵੱਡੀ ਖਬਰ : ਛੇਤੀ ਖਤਮ ਹੋ ਜਾਵੇਗਾ ਤੁਹਾਡਾ ਡੈਬਿਟ ਕਾਰਡ

SBI ਗ੍ਰਾਹਕਾਂ ਲਈ ਵੱਡੀ ਖਬਰ : ਛੇਤੀ ਖਤ ਹੋ ਜਾਵੇਗਾ ਤੁਹਾਡਾ ਡੈਬਿਟ ਕਾਰਡ

ਭਾਰਤੀ ਸਟੇਟ ਬੈਂਕ (ਐਸਬੀਆਈ) ਦੀ ਯੋਜਨਾ ਜੇਕਰ ਸਫਲ ਹੁੰਦੀ ਹੈ ਤਾਂ ਛੇਤੀ ਹੀ ਹਰ ਥਾਂ ਦਿਖਾਈ ਦੇਣ ਵਾਲੇ ਪਲਾਸਟਿਕ ਦੇ ਡੈਬਿਟ ਕਾਰਡ ਅਤੀਤ ਦੀ ਗੱਲ ਹੋਣਗੇ। ਦੇਸ਼ ਦਾ ਸਭ ਤੋਂ ਵੱਡਾ ਬੈਂਕ ਇਸਦੀ ਥਾਂ ਉਤੇ ਜ਼ਿਆਦਾਤਰ ਡਿਜੀਟਲ ਭੁਗਤਾਨ ਪ੍ਰਣਾਲੀ ਲਿਆਉਣ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ।

 

ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਇੱਥੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀ ਡੇਬਿਟ ਕਾਰਡ ਦੀ ਪ੍ਰਚਲਨ ਤੋਂ ਬਾਹਰ ਕਰਨ ਦੀ ਯੋਜਨਾ ਹੈ। ਅਸੀਂ ਇਸ ਗੱਲ ਦਾ ਵਿਸ਼ਵਾਸ ਹੈ ਕਿ ਇਸ ਨੂੰ ਖਤਮ ਕਰ ਸਕਦੇ ਹਾਂ।

 

ਉਨ੍ਹਾਂ ਕਿਹਾ ਕਿ ਦੇਸ਼ ਵਿਚ 90 ਕਰੋੜ ਡੇਬਿਟ ਕਾਰਡ ਅਤੇ ਤਿੰਨ ਕਰੋੜ ਕ੍ਰੇਡਿਟ ਕਾਰਡ ਹਨ। ਕੁਮਾਰ ਨੇ ਕਿਹਾ ਕਿ ਡਿਜੀਟਲ ਸਮਾਧਾਨ ਪੇਸ਼ ਕਰਨ ਵਾਲੇ ਉਸਦੇ ‘ਯੋਨੋ’ ਮੰਚ (Yono App) ਦੀ ਡੇਬਿਟ ਕਾਰਡ ਮੁਕਤ ਦੇਸ਼ ਬਣਾਉਣ ਵਿਚ ਅਹਿਮ ਭੂਮਿਕਾ ਹੋਵੇਗੀ।

 

ਕੁਮਾਰ ਨੇ ਕਿਹਾ ਕਿ ਯੋਨੋ ਮੰਚ ਰਾਹੀਂ ਏਟੀਐਮ ਮਸ਼ੀਨਾਂ ਵਿਚੋਂ ਨਗਦੀ ਦੀ ਨਿਕਾਸੀ ਜਾਂ ਦੁਕਾਨਾਂ ਵਿਚੋਂ ਸਾਮਾਨ ਦੀ ਖਰੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੈਂਕ ਪਹਿਲਾਂ ਹੀ 68,000 ‘ਯੋਨੋ ਕੈਸ਼ਪੁਆਇੰਟ’ (Yono Cashpoint) ਦੀ ਸਥਾਪਨਾ ਕਰ ਚੁੱਕਿਆ ਹੈ ਅਤੇ ਅਗਲੇ 18 ਮਹੀਨੇ ਵਿਚ ਇਸ ਨੂੰ 10 ਲੱਖ ਕਰਨ ਦੀ ਯੋਜਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI chairman Rajnish kumar set target to eliminate debit card and increase digital payments