ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਜੁਲਾਈ ਮਹੀਨੇ ਤੋਂ ਆਪਣੇ ਰਿਹਾਇਸ਼ ਕਰਜ਼ੇ ਦੀ ਵਿਆਜ਼ ਦਰਾਂ ਨੂੰ ਰੇਪੋ ਰੇਟ ਨਾਲ ਜੋੜਨ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਹੋਮ ਲੋਨ ਦੀ ਵਿਆਜ਼ ਦਰਾਂ ਵਿਚ 0.25 ਫੀਸਦੀ ਕਮੀ ਹੋ ਸਕਦੀ ਹੈ। ਬੈਂਕ ਨੇ ਕਿਹਾ ਕਿ ਉਹ 1 ਜੁਲਾਈ ਤੋਂ ਰੇਪੋ ਰੇਟ ਨਾਲ ਜੁੜੇ ਹੋਮ ਲੋਨ ਦੀ ਸ਼ੁਰੂਆਤ ਕਰ ਸਕਦੇ ਹਨ। ਬੈਂਕ ਆਪਣੇ ਥੋੜ੍ਹੇ ਸਮੇਂ ਦੇ ਕਰਜ਼ੇ ਅਤੇ ਵੱਡੀ ਜਮ੍ਹਾਂ ਰਕਮ ਦੀ ਵਿਆਜ ਦਰਾਂ ਨੂੰ ਰੇਪੋ ਰੇਟ ਨਾਲ ਪਹਿਲਾਂ ਹੀ ਜੋੜ ਚੁੱਕਿਆ ਹੈ।
ਰੇਪੋ ਦਰ ਰਿਜਰਵ ਬੈਂਕ ਤੈਅ ਕਰਦਾ ਹੈ। ਇਸ ਦਰ ਉਤੇ ਕੇਂਦਰੀ ਬੈਂਕ, ਵਪਾਰਿਕ ਬੈਂਕਾਂ ਨੂੰ ਇਕ ਦਿਨ ਲਈ ਨਗਦੀ ਉਤਾਰ ਦਿੰਦਾ ਹੈ। ਰਿਜਰਵ ਬੈਂਕ ਨੇ ਵੀਰਵਾਰ ਨੂੰ ਲਗਾਤਾਰ ਤੀਜੀ ਵਾਰ ਆਪਣੀ ਰੇਪੋ ਦਰ ਵਿਚ 0.25 ਫੀਸਦੀ ਦੀ ਕਟੌਤੀ ਕਰਕੇ ਇਸ ਨੂੰ 5.75 ਉਤੇ ਲਿਆ ਦਿੱਤਾ ਹੈ।
ਆਰਬੀਆਈ ਲਗਾਤਾਰ ਤਿੰਨ ਸਮੀਖਿਆ ਮੀਟਿੰਗਾਂ ਵਿਚ ਕੁਲ ਮਿਲਾਕੇ ਰੇਪੋ ਵਿਚ 0.75 ਫੀਸਦੀ ਦੀ ਕਟੌਤੀ ਕਰ ਚੁੱਕਿਆ ਹੈ। ਰੇਪੋ ਘੱਟ ਹੋਣ ਉਤੇ ਵਪਾਰਿਕ ਬੈਂਕਾਂ ਲਈ ਪੈਸਾ ਸਸਤਾ ਹੁੰਦਾ ਹੈ ਅਤੇ ਉਹ ਵਿਆਜ ਘਟ ਕਰਨ ਦੀ ਸਥਿਤੀ ਵਿਚ ਹੁੰਦੀ ਹੈ।