ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI: ਅਗਸਤ ਤੋਂ ਘੱਟ ਹੋ ਜਾਣਗੀਆਂ FD 'ਤੇ ਵਿਆਜ ਦਰਾਂ, ਗਾਹਕਾਂ ਨੂੰ ਹੋਵੇਗਾ ਨੁਕਸਾਨ


ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ (SBI) ਨੇ ਆਪਣੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਹਾਲ ਹੀ ਵਿੱਚ ਲੋਨ ਦੀਆਂ ਵਿਆਜ ਦਰਾਂ ਵਿੱਚ ਕੀਤੀ ਕਟੌਤੀ ਅਤੇ ਸਰਪਲੱਸ ਕੈਸ਼ ਨੂੰ ਵੇਖਦੇ ਹੋਏ ਟਰਮ ਡਿਪਾਜਿਟ ਦੀ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। ਇਹ ਨਵੀਂ ਵਿਆਜ ਦਰ 1 ਅਗਸਤ 2019 ਤੋਂ ਲਾਗੂ ਹੋਵੇਗੀ। 

 

ਐੱਸਬੀਆਈ ਨੇ ਕਿਹਾ ਕਿ ਥੋੜ੍ਹੇ ਸਮੇਂ ਦੀ 179 ਦਿਨਾਂ ਦੀ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 'ਚ 0.5 ਤੋਂ 0.75 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਬੈਂਕ ਨੇ ਰਿਟੇਲ ਸੇਗਮੈਂਟ ਵਿੱਚ ਲੰਮੇ ਸਮੇਂ ਲਈ ਨਿਵੇਸ਼ ਕਰਨ ਉੱਤੇ 0.20 ਫੀਸਦੀ ਯਾਨੀ 20 ਬੇਸਿਸਸ ਅੰਕ ਦੀ ਕਟੌਤੀ ਕੀਤੀ ਹੈ। ਉਥੇ ਬਲਕ ਸੇਗਮੈਂਟ ਵਿੱਚ 35 ਬੇਸਿਸ ਅੰਕ ਯਾਨੀ 0.35 ਫ਼ੀਸਦੀ ਦੀ ਕਟੌਤੀ ਕੀਤੀ ਹੈ। ਬੈਂਕ ਨੇ 2 ਕਰੋੜ ਰੁਪਏ ਅਤੇ ਉਸ ਤੋਂ ਉੱਪਰ ਦੀ ਥੋਕ ਜਮ੍ਹਾਂ 'ਤੇ ਵੀ ਵਿਆਜ ਦਰ ਵਿੱਚ ਕਟੌਤੀ ਕੀਤੀ ਹੈ।
 


ਇੱਥੇ ਹਟਾਇਆ ਚਾਰਜ
 
ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਆਪਣੇ ਗਾਹਕਾਂ ਲਈ ਪੈਸੇ ਦੇ ਲੈਣ ਦੇਣ ਨਾਲ ਜੁੜੀ ਸਰਵਿਸ ਆਈਐਮਪੀਐਸ (IMPS) ਸੇਵਾ 1 ਅਗਸਤ ਤੋਂ ਮੁਫ਼ਤ ਕਰਨ ਜਾ ਰਿਹਾ ਹੈ। ਹੁਣ ਐਸਬੀਆਈ ਗਾਹਕਾਂ ਨੂੰ ਆਈਐਮਪੀਐਸ ਰਾਹੀਂ ਪੈਸੇ ਟਰਾਂਸਫਰ ਕਰਨ 'ਤੇ ਕੋਈ ਪੈਸਾ ਨਹੀਂ ਦੇਣਾ ਹੋਵੇਗਾ। ਅਜੇ ਤੱਕ ਆਈਐਮਪੀਐਸ ਕਰਨ ਉੱਤੇ ਬੈਂਕ ਚਾਰਜ ਵਸੂਲ ਰਿਹਾ ਸੀ ਪਰ ਹੁਣ 1 ਅਗਸਤ ਤੋਂ ਚਾਰਜ ਨਹੀਂ ਲਿਆ ਜਾਵੇਗਾ।
 


ਇਸ ਤੋਂ ਪਹਿਲਾਂ ਐੱਸਬੀਆਈ ਬੈਂਕ ਆਰਟੀਜੀਐਸ (RTGS) ਅਤੇ ਐਨਈਐਫਟੀ (NEFT) ਚਾਰਜ ਯੋਨੋ, ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਗਾਹਕਾਂ ਲਈ 1 ਜੁਲਾਈ ਨੂੰ ਖ਼ਤਮ ਦਰ ਦਿੱਤੇ ਸਨ।
 


ਹੁਣ ਬੈਂਕ ਆਈਐਮਪੀਏਐਸ ਚਾਰਜ ਯੋਨੋ, ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਗਾਹਕਾਂ ਲਈ 1 ਅਗੱਸਤ ਤੋਂ ਖ਼ਤਮ ਕਰ ਦੇਵੇਗਾ।  31 ਮਾਰਚ, 2019 ਤੱਕ ਐਸਬੀਆਈ ਦੇ 6 ਕਰੋੜ ਗਾਹਕ ਇੰਟਰਨੈਟ ਬੈਂਕਿੰਗ ਦੀ ਵਰਤੋਂ ਕਰ ਰਹੇ ਹਨ। ਉਥੇ, 1.41 ਕਰੋੜ ਗਾਹਕ ਮੋਬਾਈਲ ਬੈਂਕਿੰਗ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਬੈਂਕ ਨੇ ਬ੍ਰਾਂਚ ਨੈੱਟਵਰਕ ਰਾਹੀਂ ਆਰਟੀਜੀਐਸ ਅਤੇ ਐਨਈਐਫਟੀ ਵਾਲੇ ਗਾਹਰਾਂ ਲਈ 20% ਤੱਕ ਘੱਟ ਕਰ ਦਿੱਤਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI changes it interest rate know how it will affect your savings and deposit