ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਨੇ ਵਿਆਜ ਦਰਾਂ ’ਚ ਕੀਤੀ ਤਬਦੀਲੀ, ਤੁਹਾਡੇ ’ਤੇ ਪਵੇਗਾ ਇਹ ਅਸਰ

SBI ਨੇ ਵਿਆਜ ਦਰਾਂ ’ਚ ਕੀਤੀ ਤਬਦੀਲੀ, ਤੁਹਾਡੇ ’ਤੇ ਪਵੇਗਾ ਇਹ ਅਸਰ

ਦੇਸ਼ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ 0.05 ਫ਼ੀ ਸਦੀ ਦੀ ਮਾਮੂਲੀ ਕਟੌਤੀ ਕੀਤੀ ਹੈ ਤੇ ਇਹ ਨਵੀਂਆਂ ਦਰਾਂ ਬੀਤੀ 10 ਮਈ ਤੋਂ ਲਾਗੂ ਹੋ ਗਈਆਂ ਹਨ। ਇਸ ਨਾਲ ਹੋਮ ਲੋਨ ਤੇ ਆਟੋ ਲੋਨ ਲੈਣ ਵਾਲੇ ਗਾਹਕਾਂ ਲਈ ਈਐੱਮਆਈ ਥੋੜ੍ਹੀ ਘਟ ਗਈ ਹੈ।

 

 

ਐੱਸਬੀਆਈ ਨੇ ਸੋਧੇ ਖ਼ਜ਼ਾਨੇ ਦੀ ਸੀਮਾਂਤ ਲਾਗਤ ਆਧਾਰਤ ਰਿਣ ਦਰ (MCLR) ਨੂੰ 8.50 ਫ਼ੀ ਸਦੀ ਸਾਲਾਨਾ ਤੋਂ ਘਟਾ ਕੇ 8.45 ਫ਼ੀ ਸਦੀ ਕਰ ਦਿੱਤਾ ਹੈ। ਇਸ ਨਾਲ 10 ਮਈ ਤੋਂ ਬਾਅਦ 0.05 ਫ਼ੀ ਸਦੀ ਦਾ ਫ਼ਾਇਦਾ ਗਾਹਕਾਂ ਨੂੰ ਮਿਲ ਰਿਹਾ ਹੈ। ਐੱਸਬੀਆਈ ਨੇ ਅਪ੍ਰੈਲ ਤੋਂ ਬਾਅਦ ਹੁਣ ਦੂਜੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ।

 

 

ਇਸ ਤੋਂ ਪਹਿਲਾਂ ਆਰਬੀਆਈ ਨੇ 10 ਅਪ੍ਰੈਲ ਨੂੰ ਵਿਆਜ ਦਰ ਘਟਾਈ ਸੀ। RBI ਨੇ ਅਪ੍ਰੈਲ ਵਿੱਚ ਰੈਪੋ ਰੇਟ 25 ਬੇਸਿਸ ਪੁਆਇੰਟ ਦੀ ਕਮੀ ਕੀਤੀ ਸੀ। ਪਿੱਛੇ ਜਿਹੇ ਐੱਸਬੀਆਈ ਨੇ ਸੇਵਿੰਗ ਅਕਾਊਂਟ ਵਿੱਚ 1 ਲੱਖ ਤੋਂ ਵੱਧ ਜਮ੍ਹਾ ਉੱਤੇ ਵਿਆਜ ਦਰ 3.5 ਫ਼ੀ ਸਦੀ ਤੋਂ ਘਟਾ ਕੇ 3.25 ਫ਼ੀ ਸਦੀ ਕਰ ਦਿੱਤਾ ਸੀ।

 

 

ਸਟੇਟ ਬੈਂਕ ਆਫ਼ ਇੰਡੀਆ ਦੀ ਵੈੱਬਸਾਈਟ ਮੁਤਾਬਕ ਮੌਜੂਦਾ ਦਰਾਂ ਮੁਤਾਬਕ ਐੱਸਬੀਆਈ ਸੇਵਿੰਗ ਅਕਾਊਂਟ ਵਿੱਚ 1 ਕਰੋੜ ਰੁਪਏ ਤੱਕ ਜਮ੍ਹਾ ਉੱਤੇ 3.5 ਫ਼ੀ ਸੀ ਦੀ ਵਿਆਜ ਦਰ ਪ੍ਰਦਾਨ ਕਰਦਾ ਹੈ। ਇੱਕ ਕਰੋੜ ਤੋਂ ਵੱਧ ਜਮ੍ਹਾ ਉੱਤੇ ਵਿਆਜ ਦਰ 4 ਫ਼ੀ ਸਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI changes its rates of interest it will impact just like this