ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਖਾਤਾ ਧਾਰਕਾਂ ਲਈ ਅਹਿਮ ਜਾਣਕਾਰੀ, ਨਹੀਂ ਤਾਂ ਹੋ ਸਕਦੈ ਨੁਕਸਾਨ

ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਸਾਧਾਰਨ ਬਚਤ ਖਾਤਾ ਧਾਰਕਾਂ ਲਈ ਇਹ ਬੇਹੱਦ ਅਹਿਮ ਖ਼ਬਰ ਹੈ। ਦਰਅਸਲ, ਇਨ੍ਹਾਂ ਧਾਰਕਾਂ ਨੂੰ ਖਾਤੇ ਚ ਘੱਟੋ ਘੱਟ ਬਕਾਇਆ ਰਾਸ਼ੀ ਬਣਾ ਕੇ ਰੱਖਣੀ ਲਾਜ਼ਮੀ ਹੋਵੇਗੀ। ਜੇਕਰ ਅਜਿਹਾ ਨਾ ਕੀਤਾ ਤਾਂ ਜੁਰਮਾਨੇ ਵਜੋਂ ਕੁਠ ਰਕਮ ਤੁਹਾਡੇ ਖਾਤੇ ਚੋਂ ਕੱਟ ਲਈ ਜਾਵੇਗੀ।

 

ਐਸਬੀਆਈ ਦੇ ਸਾਰੇ ਬੈਂਕ ਖਾਤਿਆਂ ਚ ਘਟੋ ਘੱਟ ਰਕਮ ਬਣਾ ਕੇ ਰੱਖਣੀ ਪੈਂਦੀ ਹੈ ਪਰ ਇਹ ਵੱਖੋ ਵੱਖ ਖਾਤਿਆਂ ਚ ਵੱਖੋ ਵੱਖ ਹੁੰਦੀ ਹੈ। ਐਸਬੀਆਈ ਦੇ ਮੈਟਰੋ, ਸ਼ਹਿਰੀ, ਅਰਧ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੀ ਸ਼ਾਖਾਵਾਂ ਲਈ ਘਟੋ ਘੱਟ ਬਕਾਇਆ ਰਕਮ ਲਈ ਹੱਦ ਵੱਖਰੀ ਹੈ ਜਦਕਿ ਸੈਲਰੀ ਖਾਤਾ ਧਾਰਕਾਂ ਲਈ ਘੱਟੋ ਘੱਟ ਬਕਾਇਆ ਰਕਮ ਬਣਾ ਕੇ ਰੱਖਣਾ ਲਾਜ਼ਮੀ ਨਹੀਂ ਹੈ।

 

ਘਟੋ ਘੱਟ ਬਕਾਇਆ

 

ਮੈਟਰੋ ਅਤੇ ਸ਼ਹਿਰੀ ਬ੍ਰਾਂਚ ਚ 3000 ਰੁਪਏ,

ਅਰਧ ਸ਼ਹਿਰੀ ਚ 2000 ਰੁਪਏ

ਪੇਂਡੂ ਖੇਤਰ ਦੇ ਬੈਂਕ ਖਾਤਿਆਂ ਚ 1000 ਰੁਪਏ

 

 

ਮੈਟਰੋ ਅਤੇ ਸ਼ਹਿਰੀ ਬੈਂਕ ਖਾਤਿਆਂ ਚ ਬਕਾਇਆ ਰਕਮ ਘਟਣ ’ਤੇ ਜੁਰਮਾਨਾ

 

50% ਤੋਂ ਘੱਟ        10 ਰੁਪਏ + GST

50-75%            12 ਰੁਪਏ + GST

75% ਤੋਂ ਵੱਧ        15 ਰੁਪਏ + GST

 

 

ਅਰਧ ਸ਼ਹਿਰੀ ਬੈਂਕ ਖਾਤਿਆਂ ਚ ਬਕਾਇਆ ਰਕਮ ਘਟਣ ’ਤੇ ਜੁਰਮਾਨਾ

 

50% ਤੋਂ ਘੱਟ        7.5  ਰੁਪਏ + GST

50-75%              10 ਰੁਪਏ + GST

75% ਤੋਂ ਵੱਧ          12 ਰੁਪਏ + GST

 

 

ਪੇਂਡੂ ਖੇਤਰ ਦੇ ਬੈਂਕ ਖਾਤਿਆਂ ਚ ਬਕਾਇਆ ਰਕਮ ਘਟਣ ’ਤੇ ਜੁਰਮਾਨਾ

 

50% ਤੋਂ ਘੱਟ          5  ਰੁਪਏ + GST

50-75%            7.5 ਰੁਪਏ + GST

75% ਤੋਂ ਵੱਧ         10 ਰੁਪਏ + GST

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI charged charges for not maintaining minimum balance in bank account