ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੇ ਗਾਹਕ ਹੋ, ਤਾਂ ਤੁਹਾਡੇ ਲਈ ਇਕ ਮਹੱਤਵਪੂਰਨ ਖ਼ਬਰ ਹੈ। ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। ਇਸ ਨਾਲ ਲੱਖਾਂ ਗਾਹਕਾਂ ਦਾ ਨੁਕਸਾਨ ਹੋਵੇਗਾ। ਬੈਂਕ ਨੇ ਐੱਫ.ਡੀ. 'ਤੇ ਵਿਆਜ ਦਰ ਨੂੰ 0.5 ਪ੍ਰਤੀਸ਼ਤ ਤੱਕ ਘਟਾ ਦਿੱਤਾ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਸਟੇਟ ਬੈਂਕ ਆਫ਼ ਇੰਡੀਆ ਦੀ ਐਫਡੀ 'ਤੇ ਮਿਲਣ ਵਾਲੀਆਂ ਇਹ ਨਵੀਂ ਵਿਆਜ ਦਰਾਂ ਅੱਜ (ਸੋਮਵਾਰ) ਤੋਂ ਲਾਗੂ ਹੋ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਐਸਬੀਆਈ ਦੇ ਇਸ ਕਦਮ ਤੋਂ ਬਾਅਦ ਦੇਸ਼ ਦੇ ਹੋਰ ਬੈਂਕ ਵੀ ਵਿਆਜ ਦਰਾਂ ਨੂੰ ਘਟਾ ਸਕਦੇ ਹਨ।
ਆਰਬੀਆਈ (RBI) ਨੇ 7 ਅਗਸਤ ਨੂੰ ਰੈਪੋ ਰੇਟ ਘਟਾ ਦਿੱਤਾ ਸੀ, ਜਿਸ ਤੋਂ ਬਾਅਦ ਐਸਬੀਆਈ ਨੇ ਐਫਡੀਜ਼ ਦੀਆਂ ਵਿਆਜ ਦਰਾਂ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਸੀ। ਆਰਬੀਆਈ ਨੇ ਆਪਣੀ ਤੀਜੀ ਦੋ-ਮਹੀਨਾਵਾਰ ਨੀਤੀ ਵਿੱਚ ਰੈਪੋ ਰੇਟ ਵਿੱਚ 35 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਇਸ ਤੋਂ ਬਾਅਦ ਵਿਆਜ ਦਰ 5.75 ਪ੍ਰਤੀਸ਼ਤ ਤੋਂ ਘੱਟ ਕੇ 5.40 ਪ੍ਰਤੀਸ਼ਤ ਰਹਿ ਗਈ। ਬੈਂਕ ਨੇ ਪ੍ਰਚੂਨ ਐਫਡੀਜ਼ 'ਤੇ 10-50 ਬੇਸਿਸ ਪੁਆਇੰਟ ਅਤੇ ਐਫਡੀ ਉੱਤੇ 30-70 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ।