SBI ATM cash withdrawal limit : ਤਿਉਹਾਰੀ ਸੀਜਨ ਤੋਂ ਪਹਿਲਾਂ ਸਟੇਟਕ ਬੈਂਕ ਆਫ ਇੰਡੀਆ (ਐਸਬੀਆਈ) ਨੇ ਏਟੀਐਮ ਪੈਸੇ ਕੱਢਣ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਹੁਣ ਐਸਬੀਆਈ ਖਾਤਾਧਾਰਕ ਏਟੀਐਮ `ਚੋਂ ਇਕ ਦਿਨ `ਚ 20 ਹਜ਼ਾਰ ਰੁਪਏ ਹੀ ਕੱਢ ਸਕਣਗੇ। ਇਹ ਨਵਾਂ ਨਿਯਮ ਐਸਬੀਆਈ ਦੇ ਕਲਾਸਿਕ (SBI classic debit cards) ਅਤੇ ਮੈਸਟ੍ਰੋ ਡੇਬਿਟ ਕਾਰਡ (SBI Maestro debit cards) `ਤੇ ਲਾਗੂ ਹੋਵੇਗਾ।
ਐਸਬੀਆਈ ਨੇ ਆਪਣੀ ਵੈਬਸਾਈਟ `ਤੇ ਕਿਹਾ ਕਿ ਕਲਾਸਿਕ ਅਤੇ ਮੈਸਟ੍ਰੋ ਡੈਬਿਟ ਕਾਰਡ ਨਾਲ ਪ੍ਰਤੀਦਿਨ ਪੈਸੇ ਕੱਢਣ ਦੀ ਲਿਮਿਟ 40 ਹਜ਼ਾਰ ਤੋਂ ਘਟਾਕੇ 20 ਹਜ਼ਾਰ ਰੁਪਏ ਕੀਤੀ ਗਈ ਹੈ, ਇਹ ਨਿਯਮ 31 ਅਕਤੂਬਰ 2018 ਨੂੰ ਪ੍ਰਭਾਵ `ਚ ਆ ਜਾਵੇਗਾ।
ਇਕਨੋਮਿਕਸ ਟਾਈਮਜ਼ ਦੀ ਰਿਪੋਰਟ ਮੁਤਾਬਕ, ਐਸਬੀਆਈ ਨੇ ਕੈਸ਼ ਕੱਢਣ `ਚ ਧੋਖਾਧੜੀ ਦੀਆਂ ਸਿ਼ਕਾਇਤਾਂ ਨੂੰ ਰੋਕਣ ਅਤੇ ਕੈਸ਼ਲੇਸ ਟ੍ਰਾਂਜੇਕਸ਼ਨ ਨੂੰ ਵਧਾਵਾ ਦਣ ਲਈ ਇਹ ਫੈਸਲਾ ਲਿਆ ਗਿਆ ਹੈ। ਪਿਛਲੇ ਕੁਝ ਸਾਲਾਂ `ਚ ਏਟੀਐਮ ਕਾਰਡ ਦਾ ਕਲੋਨ ਬਣਾਕੇ ਪਿੰਡ ਨੰਬਰ ਚੁਰਾਕੇ ਧੋਖਾਧੜੀ ਦੇ ਮਾਮਲੇ ਵਧੇ ਹਨ।
ਐਸਬੀਆਈ ਨੇ ਕਿਹਾ ਕਿ ਅਜਿਹੇ ਖਾਤਾਧਾਰਕ ਜਿਨ੍ਹਾਂ ਨੂੰ ਰੋਜ਼ਾਨਾ ਜਿ਼ਆਦਾ ਪੈਸੇ ਕੱਢਣ ਦੀ ਜ਼ਰੂਰਤ ਪੈਂਦੀ ਹੈ, ਉਹ ਉਚੇ ਵੇਰੀਏਟ ਵਾਲਾ ਕਾਰਡ ਲੈ ਸਕਦੇ ਹਨ। ਇਸ ਵਿਚ ਐਸਬੀਆਈ ਨੇ ਆਪਣੇ ਖਾਤਾਧਾਰਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਕੋਲ ਅਜੇ ਵੀ magstripe ATM-cum-debit cards ਹੈ ਤੇ ਉਹ ਇਸ ਸਾਲ ਦੇ ਅੰਤ ਤੱਕ ਬਦਲਵਾਕੇ ਸੁਰੱਖਿਅਤ EMV chip debit cards ਲੈ ਲੈਣ। ਇਸ ਲਈ ਉਹ ਆਪਣੀ ਹੋਮ ਬ੍ਰਾਂਚ ਜਾ ਸਕਦੇ ਹਨ ਜਾਂ ਫਿਰ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ।