ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SBI ਨੇ ਨਵੇਂ ਸਾਲ 'ਤੇ ਗਾਹਕਾਂ ਨੂੰ ਦਿੱਤਾ ਤੋਹਫਾ, ਹੋਮ ਲੋਨ ਹੋਵੇਗਾ ਸਸਤਾ

ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਐਸਬੀਆਈ ਨੇ ਬਾਹਰੀ ਬੈਂਚਮਾਰਕ ਆਧਾਰਿਤ ਦਰ (ਈ.ਬੀ.ਆਰ.) 'ਚ 0.25% ਦੀ ਕਟੌਤੀ ਕਰਦੇ ਹੋਏ ਇਸ ਨੂੰ 8.05% ਤੋਂ ਘਟਾ ਕੇ 7.80% ਕਰ ਦਿੱਤਾ ਹੈ। ਇਹ ਨਵੀਂ ਦਰ 1 ਜਨਵਰੀ 2020 ਤੋਂ ਲਾਗੂ ਹੋ ਜਾਵੇਗੀ।
 

ਐਸਬੀਆਈ ਨੇ ਐਮਐਸਐਮਈ, ਹਾਊਸਿੰਗ ਅਤੇ ਰਿਟੇਲ ਲੋਨ ਦੇ ਸਾਰੇ ਫਲੋਟਿੰਗ ਰੇਟ ਲੋਨ ਨੂੰ ਈਬੀਆਰ ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਇਸ ਨਾਲ ਗਾਹਕਾਂ ਨੂੰ ਕਾਫੀ ਫਾਇਦਾ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੀ ਹੋਮ ਲੋਨ ਦੀ ਈਐਮਆਈ 'ਚ ਕਮੀ ਆਵੇਗੀ। ਹੋਮ ਲੋਨ ਲੈਣ 'ਤੇ ਹੁਣ ਵਿਆਜ ਦਰ ਸਾਲਾਨਾ 7.90% ਤੋਂ ਸ਼ੁਰੂ ਹੋਵੇਗੀ। ਪਹਿਲਾਂ ਇਹ ਦਰ 8.15% ਸੀ।

 


 

ਇਸ ਤੋਂ ਪਹਿਲਾਂ ਦਸੰਬਰ 'ਚ ਭਾਰਤੀ ਸਟੇਟ ਬੈਂਕ ਗਾਹਕਾਂ ਨੂੰ ਵੱਡਾ ਤੋਹਫਾ ਦੇ ਚੁੱਕੀ ਹੈ। ਇਸੇ ਮਹੀਨੇ ਐਸਬੀਆਈ ਨੇ ਇੱਕ ਸਾਲ ਦੇ ਮਾਰਜਿਨਲ ਕੋਸਟ ਆਫ ਲੈਂਡਿੰਗ ਰੇਟ (ਐਮਸੀਐਲਆਰ) 'ਚ 10 ਬੀਪੀਐਸ ਦੀ ਕਟੌਤੀ ਕੀਤੀ ਸੀ। ਜਿਸ ਤੋਂ ਬਾਅਦ ਇਹ ਦਰ 8% ਤੋਂ ਘੱਟ ਕੇ 7.90% ਹੋ ਗਈ ਹੈ। ਨਵੀਂ ਦਰਾਂ 10 ਦਸੰਬਰ 2019 ਤੋਂ ਲਾਗੂ ਹੋ ਗਈਆਂ ਸਨ। ਇਸ ਦੇ ਨਾਲ ਹੀ ਨਵੰਬਰ 'ਚ ਐਸਬੀਆਈ ਨੇ ਐਮਸੀਐਲਆਰ 'ਚ ਬਦਲਾਅ ਕੀਤਾ ਸੀ।
 

ਜ਼ਿਕਰਯੋਗ ਹੈ ਕਿ ਐਸਬੀਆਈ ਨੇ ਈ.ਬੀ.ਆਰ. ਰਿਜ਼ਰਵ ਬੈਂਕ ਦੀ ਰੈਪੋ ਦਰ ਤੋਂ 2.65% ਉੱਪਰ ਫਿਕਸਡ ਕੀਤੀ ਹੋਈ ਹੈ। ਰੈਪੋ ਦਰ ਮੌਜੂਦਾ ਸਮੇਂ 5.15% ਹੈ। ਇਸ ਤੋਂ ਇਲਾਵਾ ਬੈਂਕ ਹੋਮ ਲੋਨ ਦਰ 'ਤੇ 0.10 ਤੋਂ 0.75% ਵਿਚਕਾਰ ਵੱਧ ਚਾਰਜ ਕਰਦਾ ਹੈ, ਯਾਨੀ ਘੱਟੋ-ਘੱਟ ਪ੍ਰਭਾਵੀ ਦਰ ਈ.ਬੀ.ਆਰ. ਤੋਂ 0.10% ਉੱਪਰ ਹੋਵੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SBI cuts external benchmark rate by 25 bps gives New Year gift to home car buyers