ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਆਪਣੀ ਫਿਕਸਡ ਡਿਪਾਜ਼ਿਟ (ਐਫਡੀ) ਦੀਆਂ ਵਿਆਜ ਦਰਾਂ ਵਿਚ ਤੀਜੀ ਵਾਰ ਘਟਾਈ ਹੈ। ਐਫਡੀ ਉਤੇ ਨਵੀਆਂ ਵਿਆਜ ਦਰਾਂ 10 ਸਤੰਬਰ ਭਾਵ ਕੱਲ੍ਹ ਤੋਂ ਲਾਗੂ ਹੋਣਗੀਆਂ। ਐਸੀਬੀਆਈ ਨੇ ਟਰਮ ਡਿਪੋਜਿਟ ਉਤੇ 20 ਤੋਂ 25 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ। ਇਯ ਨਾਲ ਲੱਖਾਂ ਗ੍ਰਾਹਕਾਂ ਨੂੰ ਨੁਕਸਾਨ ਹੋਵੇਗਾ।
ਬੈਂਕ ਡਿਪੋਜਿਟ ਉਤੇ ਵਿਆਜ ਦਰਾਂ ਘਟਾਉਣ ਦੇ ਨਾਲ ਹੋਮ ਲੋਨ ਉਤੇ ਵੀ ਵਿਆਜ ਦਰਾਂ ਘੱਟ ਕੀਤੀਆਂ ਹਨ। ਬੈਂਕ ਨੇ ਐਮਸੀਐਲਆਰ ਵਿਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਬੈਂਕ ਨੇ 0.5 ਫੀਸਦੀ ਤੱਕ ਐਫਡੀ ਉਤੇ ਵਿਆਜ ਦਰਾਂ ਨੂੰ ਘੱਟ ਕੀਤਾ ਸੀ। ਸਟੇਟ ਬੈਂਕ ਆਫ ਇੰਡੀਆ ਦੀ ਐਫਡੀ ਉਤੇ ਮਿਲਣ ਵਾਲੀ ਇਹ ਨਵੀਆਂ ਵਿਆਜ ਦਰਾਂ ਸੋਮਵਾਰ (26 ਅਗਸਤ) ਤੋਂ ਲਾਗੂ ਹੋਣਗੀਆਂ। ਅਜਿਹੀ ਉਮੀਦ ਹੈ ਕਿ ਐਸਬੀਆਈ ਦੇ ਇਸ ਕਦਮ ਬਾਅਦ ਦੇਸ਼ ਦੇ ਦੂਜੇ ਬੈਂਕ ਵੀ ਵਿਆਜ ਦਰਾਂ ਨੂੰ ਘਟਾ ਸਕਦੇ ਹਨ।
ਆਰਬੀਆਈ ਨੇ 7 ਅਗਸਤ ਨੂੰ ਰੇਪੋ ਰੇਟ ਘਟਾ ਦਿੱਤੇ ਸਨ, ਜਿਸਦੇ ਬਾਅਦ ਐਸਬੀਆਈ ਨੇ ਐਫਡੀ ਦੀਆਂ ਵਿਆਜ ਦਰਾਂ ਨੂੰ ਘਟਾਉਣ ਦਾ ਫੈਸਲਾ ਲਿਆ। ਆਰਬੀਆਈ ਨੇ ਆਪਣੀ ਤੀਜੀ ਦੋ ਮਹੀਨਾਵਾਰ ਨੀਤੀ ਵਿਚ ਰੇਪੋ ਰੇਟ ਵਿਚ 35 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਸੀ। ਇਸ ਤੋਂ ਬਾਅਦ ਵਿਆਜ ਦਰ 5.75 ਫੀਸਦੀ ਤੋਂ 5.40 ਫੀਸਦੀ ਰਹਿ ਗਈ। ਬੈਂਕ ਨੇ ਰਿਟੇਲ ਐਫਡੀ ਉਤੇ 10–50 ਬੇਸਿਸ ਪੁਆਇੰਟ ਅਤੇ ਐਫਡੀ ਉਤੇ 30–70 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ।